ਜਲੰਧਰ,(ਰਾਜ਼ਦਾਰ ਟਾਇਮਸ): ਭਾਜਪਾ ਜਲੰਧਰ ਵਿਖੇ ਲੋਕਸਭਾ ਜਲੰਧਰ ਪ੍ਰਵਾਸ ਕੋਰ ਕਮੇਟੀ ਦੀ ਬੈਠਕ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਤੇ ਸੂਬਾ ਮੀਤ ਪ੍ਰਧਾਨ ਭਾਜਪਾ ਪੰਜਾਬ ਦੇ ਘਰ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬੇ ਦੇ ਜਨਰਲ ਸਕੱਤਰ ਸੰਗਠਨ ਮੰਥਰੀ ਸ੍ਰੀ ਨਿਵਾਸਲੂ, ਲੋਕਸਭਾ ਕਨਵੀਨਰ ਰਮਨ ਪੱਬੀ ਦੀ ਅਗਵਾਈ ਹੇਠ ਹੋਈ। ਬੈਠਕ ਵਿੱਚ 2024 ਲੋਕਸਭਾ ਚੋਣਾ  ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਣਨੀਤੀ ਤਿਆਰ ਕੀਤੀ ਗਈ। ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਸੂਬੇ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਸੂਬੇ ਦੇ ਮੀਤ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ, ਅਰੁਣੇਸ਼ ਸ਼ਾਕਰ, ਸ੍ਰ.ਇੰਦਰ ਇਕਬਾਲ ਸਿੰਘ ਅਟਵਾਲ, ਰਾਕੇਸ਼ ਗੋਇਲ ਮੀਡੀਆ ਪ੍ਰਬੰਧਕ ਭਾਜਪਾ ਪੰਜਾਬ, ਅਰੁਣ ਕੁਮਾਰ ਸ਼ਰਮਾ, ਅਮਿਤ ਵਿਜ, ਸੁਦਰਸ਼ਨ ਸੋਬਤੀ ਕਾਲਾ, ਸਰਦਾਰ ਨਰਿੰਦਰ ਪਾਲ ਸਿੰਘ ਚਾਂਦੀ, ਜਿਲੀਆ ਦੇ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਰਣਜੀਤ ਪਵਾਰ ਵੀ ਮੌਜੂਦ ਸਨ। ਮੰਡਲ ਦੇ ਪ੍ਰਧਾਨ ਰਾਜ ਕੁਮਾਰ ਜੋਗੀ ਤੇ ਉਨ੍ਹਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਕੋਟਲੀ ਬਾਬਾ ਪਾਲਾ ਸਿੰਘ, ਸਰਦਾਰ ਸੰਤੋਖ ਸਿੰਘ ਤੋਖੀ, ਸੰਦੀਪ ਕੁਮਾਰ ਵਰਮਾ, ਕ੍ਰਿਸ਼ਨ ਕੁਮਾਰ ਸ਼ਰਮਾ, ਸਰਦਾਰ ਸੁਖਵਿੰਦਰ ਸਿੰਘ ਚੀਮਾ, ਓਮ ਪ੍ਰਕਾਸ਼ ਬਾਘਾ ਨੇ ਸਭ ਦਾ ਮੰਡਲ ਦੇ ਵਿੱਚ ਆਉਣ ਤੇ ਸਵਾਗਤ ਕੀਤਾ।

Previous articleभाजपा पंजाब के प्रदेश उपाध्यक्ष बिक्रमजीत सिंह चीमा
Next articleभाजपा प्रदेश अध्यक्ष सुनील जाखड़ ने नियुक्त किए भाजपा पंजाब के प्रदेश प्रकोष्ठों के संयोजक व सह-संयोजक