ਫਗਵਾੜਾ,(ਸ਼ਿਵ ਕੋੜਾ): ਆਮ ਆਦਮੀ ਪਾਰਟੀ ਹਲਕਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਭਗਵਾਨ ਮਹਾਂਵੀਰ ਸਵਾਮੀ ਦੇ ਜਨਮ ਮਹਾਉਤਸਵ ਮੌਕੇ ਐਸ.ਐਸ ਜੈਨ ਸਭਾ ਵੱਲੋਂ ਸਥਾਨਕ ਕਟੈਹਰਾ ਚੌਂਕ ਵਿਖੇ ਆਯੋਜਿਤ ਸਮਾਗਮ ‘ਚ ਸ਼ਮੂਲੀਅਤ ਕੀਤੀ। ਉਨ੍ਹਾਂ ਜੈਨ ਭਾਈਚਾਰੇ ਨੂੰ ਭਗਵਾਨ ਮਹਾਂਵੀਰ ਸਵਾਮੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਮਹਾਂਵੀਰ ਸਵਾਮੀ ਤਿਆਗ, ਤਪੱਸਿਆ, ਸੱਚ ਅਤੇ ਅਹਿੰਸਾ ਦੇ ਸਦੀਵੀ ਪ੍ਰਤੀਕ ਹਨ। ਉਨ੍ਹਾਂ ਨੇ ਦੁਨੀਆ ਨੂੰ ਜੀਓ ਅਤੇ ਜੀਣ ਦਿਓ ਦਾ ਉਪਦੇਸ਼ ਦਿੱਤਾ ਜੋ ਅੱਜ ਵੀ ਪ੍ਰਸੰਗਿਕ ਹੈ। ਦੁਨੀਆ ਵਿੱਚ ਪੂਰਣ ਸ਼ਾਂਤੀ ਅਤੇ ਸਮਾਜ ਵਿੱਚ ਸਦਭਾਵਨਾ ਦੀ ਸਥਾਪਨਾ ਲਈ ਭਗਵਾਨ ਮਹਾਵੀਰ ਸਵਾਮੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਦੌਰਾਨ ਐਸ.ਐਸ ਜੈਨ ਸਭਾ ਦੇ ਚੇਅਰਮੈਨ ਦਵਿੰਦਰ ਜੈਨ, ਪ੍ਰਧਾਨ ਮਹਿੰਦਰ ਪਾਲ ਜੈਨ, ਮੀਤ ਪ੍ਰਧਾਨ ਰਵੀ ਜੈਨ, ਸਕੱਤਰ ਰਜਨੀਸ਼ ਜੈਨ, ਉਪ ਸਕੱਤਰ ਨਰੇਸ਼ ਜੈਨ ਅਤੇ ਖਜ਼ਾਨਚੀ ਅਨਿਲ ਜੈਨ ਨੇ ਜੋਗਿੰਦਰ ਮਾਨ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲਲਿਤ ਜੈਨ, ਅਜੀਤ ਜੈਨ, ਸੁਭਾਸ਼ ਜੈਨ ਤੋਂ ਇਲਾਵਾ ਆਪ ਪਾਰਟੀ ਦੇ ਬਲਾਕ ਪ੍ਰਧਾਨ ਨਰੇਸ਼ ਸ਼ਰਮਾ, ਵਪਾਰ ਸੈੱਲ ਫਗਵਾੜਾ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਤੁਲੀ, ਮਹਿਲਾ ਆਗੂ ਪ੍ਰਿਤਪਾਲ ਕੌਰ ਤੁਲੀ, ਆਸ਼ੂ ਸਹੋਤਾ ਯੂਥ ਕੋਆਰਡੀਨੇਟਰ ਆਦਿ ਹਾਜ਼ਰ ਸਨ।

Previous articleहितेंद्र राणा बने श्री राम सेना फगवाड़ा शहरी के अध्यक्ष, गौरव बग्गा महासचिव
Next articleਜਿਲੇ ‘ਚ ਹੁਣ ਤੱਕ 20123 ਮੀਟਰਿਕ ਟਨ ਕਣਕ ਦੀ ਆਮਦ, 18764 ਮੀਟਰਿਕ ਟਨ ਦੀ ਖਰੀਦ-ਡਿਪਟੀ ਕਮਿਸ਼ਨਰ