ਦਿਵਿਆਂਗ ਰਾਈਟਸ ਐਕਟਵਿਸਟ ਜਸਵਿੰਦਰ ਸਹੋਤਾ ਨੈਸ਼ਨਲ ਐਵਾਰਡੀ ਦਾ ਹੋਇਆ ਸਨਮਾਨ

ਹੁਸਿ਼ਆਰਪੁਰ,(ਤਰਸੇਮ ਦੀਵਾਨਾ): ਬੀ.ਐੱਸ.ਕੇ ਸਪੋਰਟਸ ਕਲੱਬ ਵਲੋਂ ਬਾਗਪੁਰ ਵਿਖੇ ਕਰਵਾਏ ਗਏ ਪਹਿਲੇ ਨੈਸ਼ਨਲ ਸਟਾਇਲ ਕਬੱਡੀ ਕੱਪ ਟੂਰਨਾਮੈਂਟ ਦੌਰਾਨ ਦਿਵਿਆਂਗ ਰਾਈਟਸ ਐਕਟਵਿਸਟ ਜਸਵਿੰਦਰ ਸਿੰਘ ਸਹੋਤਾ (ਨੈਸ਼ਨਲ ਐਵਾਰਡੀ) ਨੂੰ ਦਿਵਿਆਂਗਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਸ਼ਾਮਿਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਬਦੌਲਤ ਸਨਮਾਨਿਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਜਸਵਿੰਦਰ ਸਿੰਘ ਸਹੋਤਾ ਦਿਵਿਆਂਗਾਂ ਦੇ ਦਿਵਿਆਂਗਤਾ ਸਰਟੀਫਿਕੇਟ ਬਣਾਉਣ, ਬਸ ਪਾਸ, ਰੇਲਵੇ ਪਾਸ, ਰੇਲਵੇ ਈ-ਟਿਕਟ, ਦਿਵਿਆਂਗਤਾ ਪੈਨਸ਼ਨ, ਦਿਵਿਆਂਗਤਾ ਵਿਲੱਖਣ ਪਹਿਚਾਣ ਕਾਰਡ ਬਣਾਉਣ ਲਈ ਦਿਵਿਆਂਗਾਂਂ ਦੀ ਸਹਾਇਤਾ ਕਰਦਾ ਹੈ। ਦਿਵਿਆਂਗਤਾ ਵਿਲੱਖਣ ਪਹਿਚਾਣ ਕਾਰਡ ਬਣਾਉਣ ਲਈ ਖੁਦ ਲੈਪਟਾਪ ਤੋਂ ਮੁਫਤ ਅਪਲਾਈ ਕਰਦਾ ਹੈ। ਦਿਵਿਆਂਗ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਜਾਗਰੂਕ ਕਰਦਾ ਰਹਿੰਦਾ ਹੈ। ਸਹੂਲਤਾਂ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦੀ ਮਦਦ ਕਰਦਾ ਹੈ। ਸਰਕਾਰ ਵਲੋਂ ਦਿਵਿਆਂਗਾਂਂ ਲਈ ਪ੍ਰਕਾਸ਼ਿਤ ਵੱਖ-ਵੱਖ ਅਸਾਮੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਫਾਰਮ ਭਰਨ ਵਿੱਚ ਪੂਰੀ ਮਦਦ ਕਰਦਾ ਹੈ। ਵਟਸਅਪ ਗਰੁੱਪਾਂ ਰਾਹੀਂ ਦਿਵਿਆਂਗਾਂਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦਾ ਰਹਿੰਦਾ ਹੈ। ਵੀਲ-ਚੇਅਰ, ਮੋਟਰ ਵੀਹਕਲਜ਼, ਫੌਹੜੀਆਂ, ਸਟਿਕਾਂ, ਕੈਲੀਪਰ ਆਦਿ ਮਹੱਈਆ ਕਰਵਾਉਣ ਵਿੱਚ ਸਹਾਇਤਾ ਕਰਦਾ ਹੈ। ਜਸਵਿੰਦਰ ਸਿੰਘ ਸਹੋਤਾ ਦਿਵਿਆਂਗਾਂਂ ਦੀ ਭਲਾਈ ਲਗਾਏ ਜਾਂਦੇ ਕੈਂਪਾਂ ਅਤੇ ਸੈਮੀਨਰਾਂ ਆਦਿ ਵਿੱਚ ਪਹਿਲ ਦੇ ਅਧਾਰ ਤੇ ਸ਼ਮੂਲੀਅਤ ਕਰਦਾ ਹੈ। ਦਿਵਿਆਂਗਾਂ ਦੀ ਭਲਾਈ ਲਈ ਜਾਗਰੂਕ ਹੋਣ ਕਾਰਨ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਵਲੋਂ ਜਸਵਿੰਦਰ ਸਿੰਘ ਸਹੋਤਾ ਦੀ ਡਿਊਟੀ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਦਿਵਿਆਗਾਂ ਦਾ ਸਤਿਕਾਰ ਸਬੰਧ ਵਿੱਚ ਦਿਵਿਆਗਾਂ ਲਈ ਡਿਸਏਬਿਲਟੀ ਸਰਟੀਫਿਕੇਟ, ਵਿਲੱਖਣ ਦਿਵਿਆਂਗਤਾ ਸਨਾਖਤੀ ਕਾਰਡ ਅਤੇ ਪੈਨਸ਼ਨ ਆਦਿ ਦਾ ਲਾਭ ਦੇਣ ਲਈ ਕੈਂਪਾਂ ਵਿੱਚ ਲਗਾਈ ਜਾ ਚੁੱਕੀ ਹੈ, ਜਿਸ ਨੂੰ ਉਨ੍ਹਾਂ ਇਮਾਨਦਾਰੀ ਅਤੇ ਤਨ-ਦੇਹੀ ਨਾਲ ਨਿਭਾਇਆ। ਦਿਵਿਆਂਗਾਂਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੁਲਤਾਂ ਪ੍ਰਤੀ ਉਹ ਦਿਵਿਆਂਗਾਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ। ਦਿਵਿਆਂਗਾਂਂ ਨੂੰ ਜਾਗਰੂਕ ਕਰਨ ਲਈ ਜਸਵਿੰਦਰ ਸਿੰਘ ਸਹੋਤਾ ਦੇ ਆਰਟੀਕਲ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ। ਸਹੋਤਾ ਨੂੰ ਬਹੁਤ ਸਾਰੇ ਮਾਣ-ਸਨਮਾਨ ਮਿਲ ਚੁੱਕੇ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਐਲੀ ਸਿੱਖਿਆ) ਹੁਸ਼ਿਆਰਪੁਰ ਵਲੋਂ ਜਸਵਿੰਦਰ ਸਿੰਘ ਸਹੋਤਾ ਨੂੰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਖੁਦ 80 ਫੀਸਦੀ ਦਿਵਿਆਂਗ ਦੇ ਬਾਵਜੂਦ ਦਿਵਿਆਂਗਾਂ ਦੀ ਭਲਾਈ ਲਈ ਕੀਤੇ ਸ਼ਾਲਾਘਾਯੋਗ ਪ੍ਰਾਪਤੀਆਂ ਦੀ ਬਦੌਲਤ ਪੰਜਾਬ ਸਰਕਾਰ ਵਲੋਂ ਸਹੋਤਾ ਨੂੰ 15 ਅਗਸਤ 2018 ਨੂੰ ਆਜ਼ਾਦੀ ਸਮਾਰੋਹ ਮੌਕੇ ਹੁਸ਼ਿਆਰਪੁਰ ਵਿਖੇ ਸਨਮਾਨਿਤ ਕੀਤਾ ਗਿਆ ਸੀ। ਬਲਾਇੰਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ (ਰਜਿ) ਮਾਹਿਲਪੁਰ (ਹੁਸ਼ਿਆਰਪੁਰ) ਵਲੋਂ ਵੀ ਕੋਵਿਡ-19 ਦੀ ਮਹਾਂਮਾਰੀ ਦੌਰਾਨ ਦਿਵਿਆਂਗਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਕੰਮਾਂ ਲਈ 15 ਅਗਸਤ 2020 ਨੂੰ ਸਨਮਾਨਿਤ ਕੀਤਾ ਗਿਆ ਹੈ। ਉਮੀਦ ਹੈਲਪਲਾਈਨ ਫਾਊਂਡੇਸ਼ਨ (ਰਜਿ) ਜੈਪੁਰ ਨੇ ਸਹੋਤਾ ਦੁਆਰਾ ਨਿਭਾਈਆਂ ਵਿਲੱਖਣ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਮਿਤੀ 3 ਦਸੰਬਰ 2020 ਨੂੰ ਕੌਮਾਂਤਰੀ ਦਿਵਿਆਂਗਤਾ ਦਿਹਾੜੇ ਮੌਕੇ ਰਾਸ਼ਟਰੀ ਸਨਮਾਨ ‘ਦਿਵਿਆਂਗ ਰਤਨ-2020’ ਅਤੇ ‘ਦ ਰੀਅਲ ਹੀਰੋ-2023’ ਮਾਣ-ਮੱਤੇ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦਸੰਬਰ 2023 ’ਚ ਡਿਪਟੀ ਕਮਿਸ਼ਨਰ ਹੁਸਿ਼ਆਰਪੁਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।ਜਸਵਿੰਦਰ ਸਿੰਘ ਸਹੋਤਾ ਅਤੇ ਉਸ ਦੀ ਪਤਨੀ ਹਰਮਿੰਦਰ ਕੌਰ ਨੇ ਆਪਣੀਆਂ ਅੱਖਾ ਦਾਨ ਕੀਤੀਆਂ ਹੋਈਆਂ ਹਨ। ਮਈ 2019 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਉਸ ਨੂੰ ‘ਪਹਿਲਾ ਦਿਵਿਆਂਗ ਵੋਟਰ` ਦਾ ਖਿਤਾਬ ਮਿਲ ਚੁੱਕਾ ਹੈ।

Previous article‘आप दी सरकार आप दे दुआर’
Next articleभाजपा नेता शम्भू नाथ भारती