ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552 ਪ੍ਰਕਾਸ ਪੁਰਬ ਤੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਨੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ
ਫ਼ਰੀਦਕੋਟ,(ਵਿਪਨ ਕੁਮਾਰ ਮਿਤੱਲ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552 ਪ੍ਰਕਾਸ ਪੁਰਬ ਤੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਨੇ ਚਾਹ, ਭੁਜੀਆ, ਬਦਾਨਾ, ਲੱਡੂ, ਮੱਠੀਆ ਦਾ ਲੰਗਰ ਲਗਾਇਆ ਗਿਆ। ਸੋਸਾਇਟੀ ਦੇ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਵੰਡ ਛਕੋ ਦਾ ਸੰਦੇਸ਼ ਦਿੱਤਾ| ਉਹਨਾਂ ਕਿਹਾ ਕਿ ਜੋ ਲੰਗਰ ਸੇਵਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਹ ਅੱਜ ਵੀ ਜਾਰੀ ਹੈ। ਇਸ ਮੌਕੇ ਮਦਨ ਗੋਪਾਲ, ਰਾਕੇਸ਼ ਗਰਗ ਅਤੇ ਇਕਬਾਲ ਸਿੰਘ ਨੇ ਕਿਹਾ ਕੇ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਹਨ ਤੇ ਇਹ ਕੰਮ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੇ। ਲੰਗਰ ਵਿੱਚ ਸੇਵਾ ਨਿਭਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਸ ਐਮ ਓ ਡਾਕਟਰ ਚੰਦਰ ਸ਼ੇਖਰ, ਡਾਕਟਰ ਦਿਨੇਸ਼ ਜਿੰਦਲ, ਐਡਵੋਕੇਟ ਰਾਜਿੰਦਰ ਮਾਚਾਕੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੁਸਾਇਟੀ ਦੇ ਕੰਮਾਂ ਦੀ ਸ਼ਲਾਂਘਾ ਕੀਤੀ। ਇਸ ਮੌਕੇ ਰਾਜੂ ਗਿੱਲ, ਇੰਜ ਸ਼ਮਸ਼ੇਰ ਸਿੰਘ, ਡਾਕਟਰ ਪ੍ਰਭਜੋਤ ਸਿੰਘ, ਪੁਨੀਤ ਕੁਮਾਰ, ਬੰਟੀ ਸੂਰਿਆਵੰਸ਼ੀ, ਪਵਨ ਕੁਮਾਰ, ਰਾਮ ਬਾਬੂ, ਵਿੰਕੂ ਸ਼ਰਮਾ, ਮੋਹਨ ਲਾਲ, ਸਚਿਨ ਸੇਠੀ, ਸੁਰੇਸ਼ ਕੁਮਾਰ ਹਾਜ਼ਰ ਸਨ।

Previous articleਬਾਬਾ ਫ਼ਰੀਦ ਪ੍ਰੈੱਸ ਵੈਲਫ਼ੇਅਰ ਸੁਸਾਇਟੀ ਨੇ ਲਾਇਆ ਪੌਦਿਆਂ ਦਾ ਲੰਗਰ
Next articleमंत्री जिंपा ने श्री गुरु रविदास नगर दूध उत्पादक सहकारी सभा के 52 सदस्यों को बांटे 7 लाख रुपए के बोनस चैक