ਫਗਵਾੜਾ,(ਸ਼ਿਵ ਕੋੜਾ): ਅਯੁਧਿਆ ‘ਚ ਕਰੀਬ ਪੰਜ ਸੌ ਸਾਲ ਬਾਅਦ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਸਥਾਪਨਾ ਅਤੇ ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਇਕ ਕੰਬਲ ਵੰਡ ਸਮਾਗਮ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਕਰਵਾਇਆ ਗਿਆ। ਬਲੱਡ ਬੈਂਕ ਦੇ ਸਰਪ੍ਰਸਤ ਕੇ.ਕੇ ਸਰਦਾਨਾ ਦੇ ਨਿਰਦੇਸ਼ਾਂ ਅਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸਮਾਜ ਸੇਵਕ ਆਰ.ਕੇ ਸੂਦ ਸ਼ਾਮਲ ਹੋਏ। ਉਹਨਾਂ ਨੇ ਅਯੁਧਿਆ ਦੇ ਮੰਦਿਰ ਦੇ ਇਤਹਾਸ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ ਅਤੇ ਸੈਂਕੜੇ ਸਾਲ ਬਾਅਦ ਦੁਬਾਰਾ ਮਹਿਲਾਂ ਵਰਗਾ ਮੰਦਿਰ ਬਣਾਏ ਜਾਣ ਦੀ ਵਧਾਈ ਦਿੱਤੀ। ਇਸ ਉਪਰੰਤ ਉਹਨਾਂ ਨੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਖੇੜਾ ਰੋਡ ਫਗਵਾੜਾ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ ਦੇ ਨਾਲ ਸਾਂਝੇ ਤੌਰ ਤੇ 51 ਹੋਣਹਾਰ ਲੜਕੀਆਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਹ ਲੜਕੀਆਂ ਆਰਥਕ ਪੱਖੋਂ ਕਮਜੋਰ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਹਨ ਪਰ ਵਿਦਿਆ ਵਿਚ ਹੁਸ਼ਿਆਰ ਹੋਣ ਕਰਕੇ ਸ਼ਾਲਨੀ ਸੰਸਥਾ ਦਿੱਲੀ ਤੋਂ ਸਕਾਲਰਸ਼ਿਪ ਪ੍ਰਾਪਤ ਕਰਦੀਆਂ ਹਨ। ਕੰਬਲਾਂ ਦੀ ਸੇਵਾ ਤਲਵਿੰਦਰ ਸਿੰਘ ਘਟਾਉੜਾ ਦੇ ਪਰਿਵਾਰ ਵਲੋਂ ਕੀਤੀ ਗਈ। ਇਸ ਮੌਕੇ ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਗੁਲਾਬ ਗੁਲਸ਼ਨ ਕਪੂਰ, ਸੁਧਾ ਬੇਦੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Previous articleकहा, पंजाब में आपातकाल जैसे हालात
Next articleयह जीत हैं प्रधानमंत्री मोदी की नीतियों की जीत