ਬਲਾਕ ਪੱਧਰੀ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਨੌਜਵਾਨ : ਗੁਰਮੇਲ ਸਿੰਘ
ਐਸਆਈਐਸ ਸਕਿਊਰਿਟੀ ’ਚ ਸਿੱਧੀ ਭਰਤੀ ਲਈ 20 ਤੋਂ 25 ਜੁਲਾਈ ਤੱਕ ਲੱਗਣਗੇ ਪਲੇਸਮੈਂਟ ਕੈਂਪ
20 ਜੁਲਾਈ ਨੂੰ ਬੀਡੀਪੀਓ ਦਫ਼ਤਰ ਟਾਂਡਾ ਵਿਖੇ ਲੱਗੇਗਾ ਪਲੇਸਮੈਂਟ ਕੈਂਪ
ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਐਸ.ਆਈ.ਐਸ ਸਕਿਊਰਿਟੀ ਵਿੱਚ ਭਰਤੀ ਲਈ ਮਿਤੀ 20 ਜੁਲਾਈ 2023 ਤੋਂ 25 ਜੁਲਾਈ 2023 ਤੱਕ ਜਿਲ੍ਹੇ ਦੇ ਬਲਾਕ ਪੱਧਰ ’ਤੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਹ ਪਲੇਸਮੈਂਟ ਕੈਂਪ ਮਿਤੀ 20 ਜੁਲਾਈ 2023 ਨੂੰ ਬੀ.ਡੀ.ਪੀ.ਓ ਦਫਤਰ ਟਾਂਡਾ, ਮਿਤੀ 21 ਜੁਲਾਈ 2023 ਨੂੰ ਬੀ.ਡੀ.ਪੀ.ਓ ਦਫਤਰ ਤਲਵਾੜਾ, ਮਿਤੀ 24 ਜੁਲਾਈ 2023 ਨੂੰ ਬੀ.ਡੀ.ਪੀ.ਓ ਦਫਤਰ ਹਾਜੀਪੁਰ ਅਤੇ ਮਿਤੀ 25 ਜੁਲਾਈ 2023 ਨੂੰ ਬੀ.ਡੀ.ਪੀ.ਓ ਦਫਤਰ ਮਾਹਿਲਪੁਰ ਵਿਖੇ ਸਵੇਰੇ 09:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਲਗਾਏ ਜਾਣਗੇ।ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਲੇਸਮੈਂਟਾਂ ਦੀ ਲੜੀ ਵਿੱਚੋਂ 20 ਜੁਲਾਈ 2023 ਨੂੰ ਬੀ.ਡੀ.ਪੀ.ਓ ਦਫਤਰ ਟਾਂਡਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਐਸ.ਆਈ.ਐਸ ਸਕਿਊਰਟੀ ਵਲੋਂ ਕੇਵਲ ਲੜਕਿਆਂ ਦੀ ਸਕਿੳÇੂਰਟੀ ਗਾਰਡ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਤਨਖਾਹ 14000—16000 ਰੁਪਏ ਮਿਲਣਯੋਗ ਹੋਵੇਗੀ।ਇਸ ਭਰਤੀ ਲਈ ਪੜ੍ਹਾਈ ਘੱਟੋ—ਘੱਟ ਦਸਵੀਂ ਪਾਸ, ਉਮਰ 21 ਤੋਂ 37 ਸਾਲ , ਕੱਦ 5 ਫੁੱਟ 6 ਇੰਚ ਹੋਣਾ ਲਾਜ਼ਮੀ ਹੈ। ਕੰਪਨੀ ਵਲੋਂ ਤਨਖਾਹ ਤੋਂ ਇਲਾਵਾ ਕਈ ਹੋਰ ਵਾਧੂ ਸਹੂਲਤਾਂ ਜਿਵੇਂ ਕਿ ਪੀ ਐਫ ਅਤੇ ਈ.ਐਸ.ਆਈ.ਸੀ ਆਦਿ ਮੁਹੱਈਆਂ ਕਰਵਾਈਆ ਜਾਣਗੀਆ।ਉਨ੍ਹਾਂ ਵੱਲੋਂ ਚਾਹਵਾਨ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਮਿਤੀ 20 ਜੁਲਾਈ 2023 ਨੂੰ ਬੀ.ਡੀ.ਪੀ.ਓ ਦਫਤਰ ਟਾਂਡਾ ਵਿਖੇ ਸਵੇਰੇ 09:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਆਪਣਾ ਆਧਾਰ ਕਾਰਡ, ਯੋਗਤਾ ਦੇ ਸਰਟੀਫੀਕੇਟਾਂ ਦੀ ਫੋਟੋਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋ ਸਮੇਤ ਇਸ ਪਲੇਸਮੈਂਟ ਕੈਂਪ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਇਸ ਭਰਤੀ ਦਾ ਲਾਭ ਪ੍ਰਾਪਤ ਕਰਨ।