ਦਸੂਹਾ,(ਰਾਜਦਾਰ ਟਾਇਮਸ ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਗµਗੀਆਂ ਵੱਲੋਂ ਹਾੜੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਲਈ ਵੱਖ-ਵੱਖ ਪਿੰਡਾਂ (ਬਰੋਟਾ ਪੁਰੋ ਨੰਗਲ, ਧੁੱਗਾ ਕਲਾਂ, ਧਰਮਪੁਰ, ਜਖਰਾਵਾਲ, ਭੂੰਗਾ ਆਦਿ) ਵਿੱਚ ਇੱਕ ਰੋਜਾ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੋਕੇ ਜ਼ਿਲ੍ਹਾ ਪਸਾਰ ਵਿਿਗਆਨੀ-ਕੀਟ ਵਿਿਗਆਨ ਫਾਰਮ ਸਲਾਹਕਾਰ ਸੇਵਾ ਕੇਂਦਰ ਗµਗੀਆਂ ਡਾ.ਰਾਕੇਸ਼ ਕੁਮਾਰ ਸ਼ਰਮਾਂ ਨੇ ਜਾਗਰੂਕਤਾ ਕੈਂਪਾਂ ਵਿਚ ਆਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਹਾੜੀ ਦੀਆਂ ਫਸਲਾਂ ਵਿੱਚ ਸਰਵ ਪੱਖੀ ਢੰਗ ਨਾਲ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧ ਬਾਰੇ ਵੀ ਜਾਗਰੂਕ ਕੀਤਾ।ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਹਮੇਸ਼ਾ ਪੀ.ਏ.ਯੂ ਵੱਲੋਂ ਸਿਫ਼ਾਰਿਸ਼ ਕੀਤੇ ਕੀਟਨਾਸ਼ਕ ਅਤੇ ਨਦੀਨਨਾਸ਼ਕ ਹੀ ਵਰਤਣ।

ਜ਼ਿਲ੍ਹਾ ਪਸਾਰ ਵਿਿਗਆਨੀ-ਫਲਾਂ ਡਾ.ਇੰੰੰਦਿਰਾ ਦੇਵੀ ਨੇ ਸਰਦੀ ਰੁੱਤ ਦੀਆਂ ਸ਼ਬਜੀਆਂ ਦੀ ਕਾਸ਼ਤ ਅਤੇ ਘਰੇਲੂ ਬਗੀਚੀ ਵਿੱਚ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਦੱਸਿਆ।ਉਹਨਾਂ ਨੇ ਫਲ ਦੀ ਮੱਖੀ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ “ਫਰੂਟ ਫਲਾਈ ਟਰ੍ਰੈਪ” ਵਰਤਣ ਲਈ ਪ੍ਰਰੇਰਿਤ ਕੀਤਾ।ਜਾਗਰੂਕਤਾ ਕੈਂਪਾਂ ਦੌਰਾਨ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ ਅਤੇ ਉਹਨਾਂ ਦੀਆਂ ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।ਡਾ.ਰਾਕੇਸ਼ ਕੁਮਾਰ ਸ਼ਰਮਾਂ ਨੇ ਕੈਂਪਾਂ ਵਿੱਚ ਪਹੁੰਚੇ ਸਾਰੇ ਹੀ ਕਿਸਾਨ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ।