ਫਗਵਾੜਾ,(ਸ਼ਿਵ ਕੋੜਾ): ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਫਗਵਾੜਾ ਦੇ ਵੱਖ-ਵੱਖ ਵਾਰਡਾਂ ਦੇ 40 ਪਾਰਕਾਂ ਵਿੱਚ 97 ਲੱਖ ਰੁਪਏ ਦੀ ਲਾਗਤ ਨਾਲ ਓਪਨ ਜਿੰਮ ਸਥਾਪਿਤ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ, ਸੀ.ਆਰ.ਪੀ. ਕਲੋਨੀ, ਪੀਪਾਰੰਗੀ, ਪਲਾਹੀ ਗੇਟ, ਚਾਹਲ ਨਗਰ ਅਤੇ ਸਤਨਾਮਪੁਰਾ ਵਿਖੇ ਸਥਿਤ ਪਾਰਕਾਂ ਵਿੱਚ ਓਪਨ ਜਿੰਮ ਬਣਾਉਣ ਦੇ ਕੰਮ ਦਾ ਸ਼ੁੱਭ ਆਰੰਭ ਕਰਵਾਉਣ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੰਜ ਖੇਤਰਾਂ ਵਿਖੇ ਓਪਨ ਜਿੰਮ ਬਣਾਏ ਜਾ ਰਹੇ ਹਨ, ਉਨ੍ਹਾਂ ਦੇ ਪ੍ਰੋਜੈਕਟ ’ਤੇ ਕਰੀਬ 12 ਲੱਖ ਰੁਪਏ ਖਰਚ ਹੋਣਗੇ। ਮਾਨ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਕਸਰਤ ਰਾਹੀਂ ਮਜ਼ਬੂਤ ਬਣ ਸਕਣ। ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਪੰਜਾਬ ਦੇ ਵਿਕਾਸ ਦੀ ਰਾਹ ’ਤੇ ਪਛੜਨ ਦਾ ਇੱਕ ਵੱਡਾ ਕਾਰਨ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਇੱਥੋਂ ਦੇ ਨੌਜਵਾਨਾਂ ਦਾ ਗਲਤ ਦਿਸ਼ਾ ਵੱਲ ਚਲੇ ਜਾਣਾ ਵੀ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਨਾਲ ਪਾਰਕਾਂ ਵਿੱਚ ਬਣਾਏ ਜਾ ਰਹੇ ਓਪਨ ਜਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਬਲਾਕ ਪ੍ਰਧਾਨ ਨਰੇਸ਼ ਸ਼ਰਮਾ, ਰਾਜਾ ਕੌਲਸਰ, ਬਲਬੀਰ ਠਾਕੁਰ, ਸੀਨੀਅਰ ਆਗੂ ਹਰਮੇਸ਼ ਪਾਠਕ, ਚਰਨਜੀਤ ਸਿੰਘ, ਕਸ਼ਮੀਰ ਖਲਵਾੜਾ, ਚਮਨ ਲਾਲ, ਰਣਜੀਤ ਪਾਲ ਪਾਬਲਾ, ਸਮਰ ਗੁਪਤਾ, ਨਿਰਮਲ ਸਿੰਘ, ਸਰਬਜੀਤ ਸਿੰਘ, ਅਨਿਲ ਪਾਂਡੇ, ਪ੍ਰਿਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਰਘਬੀਰ ਕੌਰ, ਅਮਨਦੀਪ, ਗੁਰਪ੍ਰੀਤ ਕੌਰ, ਗੁਰਜੀਤ ਸਿੰਘ ਗੁਰੀ, ਰਜਿੰਦਰ ਢੰਡਾ, ਜਿੰਦਰ ਰਸੀਲਾ, ਸੰਤੋਖ ਰਾਮ, ਇੰਦਰਜੀਤ ਸਿੰਘ, ਚਰਨਜੀਤ ਸਿੰਘ ਟੋਨੀ ਸਮੇਤ ਸ਼ਾਂਤੀ ਸਰੂਪ ਐਕਸੀਅਨ, ਰਵਿੰਦਰ ਕਲਸੀ ਐਸ.ਡੀ.ਓ., ਕੰਵਰਪਾਲ ਸਿੰਘ ਜੇ.ਈ. ਸਮੇਤ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।

Previous articleसावधानी अपना कर बचा जा सकता है कोल्ड वेव से
Next articleਸੰਸਦ ਦੀ ਕਾਰਵਾਈ ‘ਚ ਵਿਘਨ ਪਾ ਕੇ ਵਿਰੋਧੀ ਧਿਰਾਂ ਕਰ ਰਹੀਆਂ ਲੋਕਤੰਤਰ ਦਾ ਘਾਣ : ਸੁਨੀਲ