ਜਿਲ੍ਹਾ ਪਠਾਨਕੋਟ ਅੰਦਰ ਕਰਵਾਉਂਣ ਲਈ ਵੱਖ ਵੱਖ ਖੇਤਰਾਂ ਲਈ ਕੀਤੀਆਂ ਪੋਲਿੰਗ ਪਾਰਟੀਆਂ ਰਵਾਨਾਂ
ਪੰਚਾਇਤੀ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ, ਸੁਰੱਖਿਆ ਵਿਵਸਥਾਂ ਦਾ ਵੀ ਰੱਖਿਆ ਵਿਸੇਸ ਧਿਆਨ
ਪਠਾਨਕੋਟ,(ਬਿੱਟਾ ਕਾਟਲ): ਪੰਜਾਬ ਰਾਜ ਵਿੱਚ ਆਮ ਪੰਚਾਇਤੀ ਚੋਣਾਂ-2024 ਲਈ ਪੋਲਿੰਗ ਮਿਤੀ 15 ਅਕਤੂਬਰ 2024 ਨੂੰ ਕਰਵਾਈ ਜਾਣੀ ਹੈ ਅਤੇ ਉਸੇ ਦਿਨ ਹੀ ਨਤੀਜੇ ਘੋਸਿਤ ਕੀਤੇ ਜਾਣੇ ਹਨ।ਅੱਜ ਜਿਲ੍ਹਾ ਪਠਾਨਕੋਟ ਵਿਖੇ ਵੀ ਆਦਿੱਤਿਆ ਉੱਪਲ ਜਿਲ੍ਹਾ ਮੈਜਿਸਟਰੇਟ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸਰ ਦੇ ਦਿਸਾ ਨਿਰਦੇਸਾਂ ਹੇਠ ਵੱਖ-ਵੱਖ ਬਲਾਕਾਂ ਤੋਂ ਪੋਲਿੰਗ ਬੂਥਾਂ ਦੇ ਲਈ ਪੋਲਿੰਗ ਪਾਰਟੀਆਂ ਰਵਾਨਾਂ ਕਰ ਦਿੱਤੀਆਂ ਗਈਆਂ।
ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪੰਚਾਇਤੀ ਚੋਣਾਂ-2024 ਲਈ 411 ਸਟੇਸਨਾਂ ਤੇ 522 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 10 ਅਤਿਸੰਵੇਦਨਸੀਲ ਅਤੇ 119 ਸੰਵੇਦਨਸੀਲ ਬੂਥ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ 15 ਅਕਤੂਬਰ 2024 ਨੂੰ ਸਵੇਰੇ 8 ਵਜੇ ਪੋਲਿੰਗ ਸੁਰੂ ਕਰ ਦਿੱਤੀ ਜਾਵੇਗੀ ਜੋ ਕਿ 4 ਵਜੇ ਤੱਕ ਚਲੇਗੀ ਅਤੇ ਜਿਲ੍ਹਾ ਪਠਾਨਕੋਟ ਵਿੱਚ ਪੰਚਾਇਤੀ ਚੋਣਾਂ ਸਫਲਤਾ ਪੂਰਵਕ ਕਰਵਾਉਂਣ ਦੇ ਲਈ ਵੱਖ ਵੱਖ ਵਿਭਾਗਾਂ ਤੋਂ ਕਰੀਬ 3 ਹਜਾਰ ਕਰਮਚਾਰੀ ਅਤੇ ਅਧਿਕਾਰੀ ਡਿਊਟੀ ਤੇ ਲਗਾਏ ਗਏ ਹਨ।