ਦਸੂਹਾ,(ਰਾਜਦਾਰ ਟਾਇਮਸ):  ਜੇ.ਸੀ ਡੀ.ਏ.ਵੀ ਕਾਲਜ ਦਸੂਹਾ ਦੇ ਪ੍ਰੋਫੈਸਰ ਨਿਵੇਦਿਕਾ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਕਾਲਜ ਦੇ ਵਾਇਸ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਹੈ। ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਪ੍ਰੋਫੈਸਰ ਨਿਵੇਦਿਕਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਪ੍ਰੋ.ਨਿਵੇਦਿਕਾ ਪਹਿਲਾਂ ਵਾਂਗ ਇਸ ਨਵੀਂ ਜੁੰਮੇਵਾਰੀ ਨੂੰ ਪੂਰੀ ਸੁਹਿਰਦਤਾ, ਸ਼ਿੱਦਤ ਤੇ ਤਨਦੇਹੀ ਨਾਲ ਨਿਭਾਉਣਗੇ। ਪ੍ਰੋਫੈਸਰ ਨਿਵੇਦਿਕਾ ਨੇ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਅਤੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਾਲਜ ਦੇ ਵਿਕਾਸ ਤੇ ਬਿਹਤਰੀ ਲਈ ਹਮੇਸ਼ਾ ਰਾਤ ਦਿਨ ਕਾਰਜ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਜਿਸਟਰਾਰ ਡਾ ਮੋਹਿਤ ਸ਼ਰਮਾ, ਸਟਾਫ ਸੈਕਟਰੀ ਡਾ.ਭਾਨੂੰ ਗੁਪਤਾ, ਜੁਆਇੰਟ ਸਟਾਫ ਸਕੱਤਰ ਡਾ.ਅਮਿਤ ਸ਼ਰਮਾਂ, ਵਰਸਲ ਡਾ.ਰਾਜੇਸ਼ ਠਾਕੁਰ, ਪ੍ਰੋ.ਉਂਕਾਰ ਸਿੰਘ ਅਤੇ ਡਾ.ਰਾਜੇਸ਼ ਸ਼ਰਮਾਂ ਮੌਜੂਦ ਸਨ।

Previous articleअपने बच्चे को 11 जानलेवा बीमारियों से बचाने के लिए समय पर बच्चे का संपूर्ण टीकाकरण अवश्य कराएं: डॉ.सीमा गर्ग
Next articleਪਿੰਡ ਢੱਕ ਪੰਡੋਰੀ ਵਿਖੇ ਮਨਾਇਆ ਬਾਬਾ ਸਾਹਿਬ ਬੀਆਰ ਅੰਬੇਡਕਰ ਦਾ 133ਵਾਂ ਜਨਮ ਦਿਨ