ਫਰੀਦਕੋਟ,(ਵਿਪਨ ਕੁਮਾਰ ਮਿਤੱਲ): ਕੇਂਦਰੀ ਵਿਦਿਆਲਿਆ ਵਿਖੇ ਪਿੰ੍ਰਸੀਪਲ ਇੰਚਾਰਜ ਪ੍ਰਦੀਪ ਕੁਮਾਰ ਅਤੇ ਮੁੱਖ ਅਧਿਆਪਕਾ ਇੰਚਾਰਜ ਸ਼੍ਰੀਮਤੀ ਇੰਦਰਜੀਤ ਕੌਰ ਬਰਾੜ ਦੀ ਪ੍ਰਧਾਨਗੀ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮਾਪੇ ਅਤੇ ਬਾਲ ਦਿਵਸ ਮਨਾਇਆ ਗਿਆ।ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਅਤੇ ਸੀਨੀਅਰ ਸਰਪ੍ਰਸਤ  ਨੇ ਕੀਤਾ।ਪ੍ਰਾਇਮਰੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਮਹਿਮਾਨਾਂ ਲਈ ਪਹਿਲਾਂ ਸਵਾਗਤੀ ਗੀਤ ਪੇਸ਼ ਕੀਤਾ ਗਿਆ, ਫਿਰ ਅਦਾਕਾਰੀ ਗੀਤ, ਫੈਂਸੀ ਡਰੈੱਸ ਮੁਕਾਬਲਾ, ਕਵਿਤਾ, ਸਮੂਹ ਡਾਂਸ ਆਦਿ ਪੇਸ਼ ਕੀਤੇ ਗਏ। ਦਾਦਾ-ਦਾਦੀ ਦੇ ਮਨੋਰੰਜਨ ਲਈ ਇੱਕ ਮਿਊਜ਼ੀਕਲ ਚੇਅਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਜੇਤੂ ਪ੍ਰਤੀਯੋਗੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਵਿਚ ਸਟੇਜ ਸੰਚਾਲਨ ਦਾ ਕੰਮ ਸੁਰੇਸ਼ ਕੁਮਾਰ, ਸ਼੍ਰੀਮਤੀ ਰਮਨਦੀਪ ਕੌਰ, ਪ੍ਰਾਇਮਰੀ ਵਿਭਾਗ ਤੋਂ ਰਾਜਿੰਦਰ ਕੁਮਾਰ, ਅੰਕਿਤ ਕੁਮਾਰ, ਅਮਿਤ, ਮੋਹਨ, ਵਿਜੇ ਕੁਮਾਰ ਨੇ ਕੀਤਾ। ਸੁਨੀਲ ਕੁਮਾਰ ਅਤੇ ਸ਼੍ਰੀਮਤੀ ਬਲਵਿੰਦਰ ਕੌਰ, ਸ਼੍ਰੀਮਤੀ ਹਰਪਾਲ ਚੰਨਾ, ਸ਼੍ਰੀਮਤੀ ਸ਼ਿਖਾ, ਸ਼੍ਰੀਮਤੀ ਮਮਤਾ, ਸ਼੍ਰੀਮਤੀ ਏਕਤਾ, ਸ਼੍ਰੀਮਤੀ ਸਰਸਵਤੀ, ਸ਼੍ਰੀਮਤੀ ਨੀਲਮ ਵਿਸ਼ਵਕਰਮਾ, ਸ਼੍ਰੀਮਤੀ ਪ੍ਰੀਤਿਕਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਨਾਮ ਵੰਡ, ਮਹਿਮਾਨਾਂ ਦਾ ਧੰਨਵਾਦ, ਵਿਦਿਆਰਥੀਆਂ ਲਈ ਸ਼ੁਭ ਕਾਮਨਾਵਾਂ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ।

Previous articleजेसीटी मिल में छंठपुंजा में शामिल हुए विधायक धारीवाल
Next articleमुख्यमंत्री को पोस्टर और सेल्फी के मोह में न पड़कर प्रशासन पर ध्यान देने की है जरूरत