ਦਸੂਹਾ,(ਰਾਜ਼ਦਾਰ ਟਾਇਮਸ): ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਨੇ ਜਿਲ੍ਹੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ।ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਤਫਤੀਸ਼ ਦੀ ਸੁਪਰਵੀਜਨ ਅਧੀਨ ਜਗਦੀਸ਼ ਰਾਜ ਅੱਤਰੀ ਉਪ ਕਪਤਾਨ ਪੁਲਿਸ ਦਸੂਹਾ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ।ਜਦੋ ਏਐਸਆਈ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ  ਚੀਮਾ ਪੈਟਰੋਲ ਪੰਪ ਚੋਂਕ ਮੌਜੂਦ ਸੀ ਤਾ ਪੈਟਰੋਲ ਪੰਪ ਵੱਲੋ ਸਰਵਿਸ ਰੋਡ ਤੋ ਇਕ  ਨੋਜਵਾਨ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਯਕਦਮ ਪਿੱਛੇ ਨੂੰ ਮੁੜਕੇ  ਦੋੜਨ ਲੱਗਾ ਜਿਸ ਨੂੰ ਏਐਸਆਈ ਸਰਬਜੀਤ ਸਿੰਘ ਨੇ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਸੁਖਵੀਰ ਸਿੰਘ ਉਰਫ ਸ਼ੈਂਟੀ ਪੁੱਤਰ ਪ੍ਰੇਮ ਚੰਦ ਵਾਸੀ ਗੱਗ ਸੁਲਤਾਨ ਥਾਣਾ ਦਸੂਹਾ ਦੱਸਿਆ। ਜੋ ਸੁਖਵੀਰ ਸਿੰਘ ਉਰਫ ਸੈਂਟੀ ਕੋਲੋ 145 ਨਸ਼ੀਲੀਆ ਗੋਲੀਆ ਰੰਗ ਸੰਤਰੀ ਬ੍ਰਾਮਦ ਹੋਈਆ।ਜਿਸ ਤੇ ਸੁਖਵੀਰ ਸਿੰਘ ਉਰਫ ਸ਼ੈਂਟੀ ਉਕਤ ਖਿਲਾਫ ਐਨਡੀਪੀਐਸ ਐਕਟ ਤਹਿਤ ਮੁੱਕਦਮਾ  ਦਰਜ ਰਜਿਸਟਰ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸਦੇ ਬੈਕਵਾਰਡ ਅਤੇ ਫਾਰਵਾਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

 

Previous article6 ਤੋਂ 7 ਫਰਵਰੀ ਤੱਕ ਹੁਸ਼ਿਆਰਪੁਰ ਵਾਸੀ ਝਾਕੀਆਂ ਰਾਹੀ ਪੰਜਾਬ ਦੇ ਅਮੀਰ ਵਿਰਸੇ ਦੇ ਹੋਣਗੇ ਰੁਬਰੂ
Next articleਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਬਰਾਬਰ ਮੌਕੇ ਮਿਲਣ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ : ਬ੍ਰਮ ਸ਼ੰਕਰ ਜਿੰਪਾ