ਫਗਵਾੜਾ,(ਸ਼ਿਵ ਕੋੜਾ): ਪਿੰਡ ਵਜੀਦੋਵਾਲ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬਣਾਏ ਗਏ ਪੋਲਿੰਗ ਬੂਥ ਨੰਬਰ 113 ਉੱਪਰ ਵੋਟਾਂ ਪਾਉਣ ਦਾ ਕੰਮ ਅੱਜ ਸਵੇਰੇ ਠੀਕ 7 ਵਜੇ ਸ਼ੁਰੂ ਹੋਇਆ ਅਤੇ ਭੱਖਦੀ ਗਰਮੀ ਦੇ ਬਾਵਜੂਦ ਵੋਟਰਾਂ ਵਿੱਚ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਸੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵੋਟਰਾਂ ਦੀ ਸੁਵਿਧਾ ਲਈ ਟੈਂਟ, ਕੁਰਸੀਆਂ, ਪੱਖੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।ਬਿਮਾਰਾਂ, ਬਜੁਰਗਾਂ ਅਤੇ ਅੰਗਹੀਆਂ ਲਈ ਵਹੀਲ ਚੇਅਰ ਅਤੇ ਸਹਾਇਕਾਂ ਦਾ ਵੀ ਪ੍ਰਬੰਧ ਦੇਖਣ ਨੂੰ ਮਿਲਿਆ। ਪਹਿਲੇ, ਬਜੁਰਗ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਨੂੰ ਪ੍ਰੀਜਾਈਡਿੰਗ ਅਫਸਰ ਰੰਜਨ ਕੁਮਾਰ ਅਤੇ ਬੀ.ਡੀ.ਪੀ.ਓ ਰਾਮਪਾਲ ਸਿੰਘ ਰਾਣਾ ਵਲੋਂ ਸਰਟੀਫਿਕੇਟ ਭੇਂਟ ਕੀਤੇ ਗਏ। ਉਹਨਾਂ ਦੱਸਿਆ ਕਿ ਪਿੰਡ ਵਿਚ ਕੁੱਲ 356 ਵੋਟਾਂ ਹਨ। ਜਿਹਨਾਂ ਵਿਚੋਂ ਦੁਪਿਹਰ 2 ਵਜੇ ਤੱਕ 200 ਵੋਟਾਂ ਪੋਲ ਹੋ ਚੁੱਕੀਆਂ ਸੀ। ਉਹਨਾਂ ਦੱਸਿਆ ਕਿ 81 ਵੋਟਰ ਵਿਦੇਸ਼ ਵਿਚ ਗਏ ਹੋਏ ਹਨ ਜਦਕਿ 11 ਦੀ ਮੌਤ ਹੋ ਚੁੱਕੀ ਹੈ। ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ ਨੇ ਦੱਸਿਆ ਕਿ ਬੀ.ਐਲ.ਓ ਮਲਕੀਅਤ ਚੰਦ ਸਕੱਤਰ ਵਲੋਂ ਸੁੱਚਜੇ ਢੰਗ ਨਾਲ ਘਰੋਂ-ਘਰੀਂ ਵੋਟਾਂ ਦੀਆਂ ਪਰਚੀਆਂ ਵੰਡਣ ਦਾ ਕੰਮ ਨੇਪਰੇ ਚਾੜ੍ਹਿਆ ਗਿਆ ਅਤੇ ਕਿਸੇ ਵੀ ਪਾਰਟੀ ਦਾ ਕੋਈ ਬੂਥ ਨਹੀਂ ਲਗਾਇਆ ਗਿਆ ਸੀ। ਸੂਝਵਾਨ ਵੋਟਰਾਂ ਨੇ ਬਿਨਾਂ ਕਿਸੇ ਦਬਾਅ ਤੋਂ ਆਪਣੇ ਮਨਪਸੰਦ ਉੱਮੀਦਵਾਰ ਨੂੰ ਵੋਟ ਪਾਈ ਹੈ। ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਦਾ ਸਮਾਚਾਰ ਨਹੀਂ ਹੈ। ਇਸ ਮੌਕੇ ਪੰਕਜ ਸਿੰਘ ਰਾਵਤ ਸੈਕਟਰ ਅਫਸਰ-12, ਰਿਤੂ ਗੁਪਤਾ, ਸੁਖਜਿੰਦਰ ਰਾਣਾ ਅਤੇ ਸਰਬਜੀਤ ਕੌਰ, ਪੁਸ਼ਪਾ ਦੇਵੀ, ਸੋਹਨ ਲਾਲ ਵਜੀਦੋਵਾਲ, ਰਾਕੇਸ਼ ਕੁਮਾਰ, ਰਾਮ ਪਿਆਰੀ, ਜਸਵੰਤ ਰਾਏ, ਕਮਲ ਸ਼ਿਵਪੁਰੀ, ਅਮਨਦੀਪ ਕੌਰ ਆਦਿ ਹਾਜਰ ਸਨ।

Previous article90 प्रतिशत मुँह के कैंसर का मुख्य कारण तम्बाकू सेवन : डॉ. नवनीत कौर
Next articleਪੌਦੇ ਲਗਾ ਕੇ ਮਨਾਵਾਂਗੇ ਲੋਕਤੰਤਰ ਦਾ ਮਹਾਨ ਤਿਉਹਾਰ : ਰਾਹੁਲ ਚਾਬਾ