ਫਗਵਾੜਾ,(ਸ਼ਿਵ ਕੋੜਾ): ਭਾਰਤ ਸਰਕਾਰ ਵਲੋਂ ਬੱਚਿਆਂ ਦੀ ਨਾਮੁਰਾਦ ਬਿਮਾਰੀ ਪੋਲੀਓ ਨੂੰ ਜੜੋਂ ਖਤਮ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਹੋਈ ਪਲਸ ਪੋਲੀਓ ਮੁਹਿਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲੱਖਪੁਰ ਵਿਖੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾ ਪਿਲਾਉਣ ਦੀ ਮੁਹਿਮ ਸਹਾਇਕ ਸਿਵਲ ਸਰਜਨ ਕਪੂਰਥਲਾ ਡਾ.ਅਨੂੰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ। ਡਾ.ਰੁਪਿੰਦਰ ਕੌਰ ਐਸ.ਐਮ.ਓ ਪ੍ਰਾਇਮਰੀ ਹੈਲਥ ਸੈਂਟਰ ਪਾਂਛਟ ਦੀ ਅਗਵਾਈ ਹੇਠ ਲਗਾਏ ਬੂਥ ਦੌਰਾਨ ਵੱਡੀ ਗਿਣਤੀ ‘ਚ ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਪੋਲੀਓ ਰੋਧੀ ਬੂੰਦਾ ਪਿਲਾਈਆਂ ਗਈਆਂ।ਸੀ.ਐਚ.ਓ ਡਾ.ਹਰਵਿੰਦਰ ਕੌਰ ਐਚ.ਡਬਲਯੂ.ਸੀ ਭੁੱਲਾਰਾਈ ਨੇ ਦੱਸਿਆ ਕਿ ਲੱਖਪੁਰ ਦੇ ਬੂਥ ਤੇ 93 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਪੋਲੀਓ ਬੂੰਦਾਂ ਪੀਣ ਵਾਲੇ ਪਹਿਲੇ ਤਿੰਨ ਬੱਚੇ ਜਿਹਨਾਂ ਦੀ ਉਮਰ ਇਕ ਮਹੀਨੇ ਤੋਂ ਤਿੰਨ ਮਹੀਨੇ ਦੇ ਦਰਮਿਆਨ ਸੀ, ਨੂੰ ਸਨਮਾਨਤ ਵੀ ਕੀਤਾ ਗਿਆ। ਇਸੇ ਤਰ੍ਹਾਂ ਸਬ ਸੈਂਟਰ ਪਿੰਡ ਪੰਡੋਰੀ ਵਿਖੇ ਵੀ ਸੀ.ਐਚ.ਓ ਡਾ.ਪ੍ਰੀਤੀ ਦੀ ਅਗਵਾਈ ਹੇਠ 63 ਬੱਚਿਆਂ ਨੂੰ ਪਲਸ ਪੋਲੀਓ ਬੂੰਦਾ ਪਿਲਾਈਆਂ ਗਈਆਂ। ਉਹਨਾਂ ਨੇ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਨੂੰ ਡੋਰ-ਟੂ-ਡੋਰ ਬੂੰਦਾਂ ਪਿਲਾਈਆਂ ਜਾਣਗੀਆਂ ਤਾਂ ਜੋ ਅੱਜ ਦੀ ਮੁਹਿਮ ਵਿਚ ਕਿਸੇ ਕਾਰਨ ਪੋਲੀਓ ਰੋਧੀ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਵੀ ਇਹ ਖੁਰਾਕ ਦਿੱਤੀ ਜਾ ਸਕੇ। ਉਹਨਾਂ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਦੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਲਸ ਪੋਲੀਓ ਖੁਰਾਕ ਜਰੂਰ ਪਿਲਾਉਣ। ਇਸ ਮੌਕੇ ਏ.ਐਨ.ਐਮ. ਪਰਵੀਨ ਕੌਰ, ਆਸ਼ਾ ਵਰਕਰ ਸਲਮਾ ਬੇਗਮ, ਵਰਿੰਦਰ ਕੌਰ, ਰੀਨਾ ਰਾਣੀ, ਆਸ਼ਾ ਵਰਕਰ ਮਨਦੀਪ ਮੀਨੂੰ, ਹਰਜਿੰਦਰ ਕੌਰ, ਪ੍ਰਭਨੂਰ ਪੂਨੀ, ਰਿਹਾਨ, ਪ੍ਰੀਸਾ, ਹਰਮਨ, ਨੀਰਜ ਕੁਮਾਰੀ, ਕੁਲਵਿੰਦਰ ਪੂਨੀ ਤੇ ਮੈਡਮ ਬਿੰਦੀਆ ਆਦਿ ਹਾਜਰ ਸਨ।

Previous articleਪਿੰਡ ਅਕਾਲਗੜ੍ਹ ਵਿਖੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Next article73वां मासिक राशन वितरण समागम किया गया आयोजित