ਫਗਵਾੜਾ,(ਸ਼ਿਵ ਕੋੜਾ): ਡਾ.ਬੀ.ਆਰ ਅੰਬੇਡਕਰ ਵੈਲਫੇਅਰ ਅਤੇ ਡਿਵੈਲਪਮੈਂਟ ਕਲੱਬ ਰਜਿ. ਪਿੰਡ ਢੱਕ ਪੰਡੋਰੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਨਾਰੀ ਜਾਤੀ ਦੇ ਮੁਕਤੀ ਦਾਤਾ, ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ 133ਵਾਂ ਜਨਮ ਦਿਵਸ ਨੂੰ ਸਮਰਪਿਤ ਦੋ ਰੋਜਾ ਪ੍ਰਭਾਵਸ਼ਾਲੀ ਸਮਾਗਮ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲੇ ਦਿਨ ਬਾਅਦ ਦੁਪਿਹਰ ਚੇਤਨਾ ਮਾਰਚ ਕੱਢਿਆ ਗਿਆ ਜੋ ਕਿ ਪਿੰਡ ਦੀ ਪਰਿਕ੍ਰਮਾ ਕਰਨ ਉਪਰੰਤ ਵਾਪਸ ਪਾਰਕ ਵਿਖੇ ਸਮਾਪਤ ਹੋਇਆ। ਦੂਸਰੇ ਦਿਨ ਦੇ ਸਮਾਗਮ ਦਾ ਸ਼ੁੱਭ ਆਰੰਭ ਬੀਬੀ ਸੁਰਜੀਤ ਕੌਰ ਸਰਪੰਚ ਨੇ ਰਿਬਨ ਕੱਟ ਕੇ ਕਰਵਾਇਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਕੈਂਥ ਸ਼ਾਮਲ ਹੋਏ। ਜਦਕਿ ਮੁੱਖ ਬੁਲਾਰਿਆਂ ਵਜੋਂ ਡਾ.ਐਸ ਰਾਜਨ, ਆਮ ਆਦਮੀ ਪਾਰਟੀ ਐਸ.ਸੀ ਵਿੰਗ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਰਨੈਲ ਨੰਗਲ, ਅਮਨਦੀਪ ਸਿੰਘ ਸਿੱਧੂ ਫੂਲੇ ਸਾਹੂ ਅੰਬੇਡਕਰੀ ਮਿਸ਼ਨਰੀ ਕਾਰਜਕਰਤਾ ਅਤੇ ਹਰਭਜਨ ਸੁਮਨ ਪ੍ਰਧਾਨ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ, ਡਾ.ਸਤੀਸ਼ ਸੁਮਨ ਅਤੇ ਰਿਟਾ.ਪਿ੍ਰੰਸੀਪਲ ਪਲਜਸਵਿੰਦਰ ਸਿੰਘ ਬੰਗੜ ਨੇ ਸ਼ਿਰਕਤ ਕੀਤੀ। ਸਮੂਹ ਪਤਵੰਤਿਆਂ ਨੇ ਡਾ.ਅੰਬੇਡਕਰ ਪਾਰਕਰ/ਭਵਨ ਵਿਖੇ ਸਥਾਪਤ ਬਾਬਾ ਸਾਹਿਬ ਡਾ.ਅੰਬੇਡਕਰ ਦੇ ਬੁੱਤ ‘ਤੇ ਫੁੱਲਮਾਲਾਵਾਂ ਭੇਂਟ ਕੀਤੀਆਂ। ਉਪਰੰਤ ਹਾਜਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਅਨੀਤਾ ਕੈਂਥ ਨੇ ਕਿਹਾ ਕਿ ਬਾਬਾ ਸਾਹਿਬ ਨੇ ਜੀਵਨ ਦੇ ਬਹੁਤ ਸੰਘਰਸ਼ਾਂ ਤੋਂ ਬਾਅਦ ਸਮਾਜ ਵਿਚ ਉੱਚਾ ਮੁਕਾਮ ਹਾਸਲ ਕੀਤਾ। ਉਹਨਾਂ ਦੀ ਸਫਲਤਾ ‘ਚ ਪੜ੍ਹਾਈ ਦਾ ਅਹਿਮ ਯੋਗਦਾਨ ਸੀ। ਡਾ.ਅੰਬੇਡਕਰ ਨੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਅਤੇ ਸੰਵਿਧਾਨ ਦੀ ਰਚਨਾ ਕਰਦਿਆਂ ਵੀ ਸਮਾਜ ਦੇ ਹਰੇਕ ਵਰਗ ਦਾ ਧਿਆਨ ਰੱਖਿਆ। ਇਸ ਲਈ ਉਹਨਾਂ ਨੂੰ ਕਿਸੇ ਇਕ ਵਰਗ ਦੇ ਆਗੂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਡਾ.ਐਸ ਰਾਜਨ ਨੇ ਨੌਜਵਾਨਾ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਜਾਤ ਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਵਿਚ ਸਹਿਯੋਗ ਕਰਨ ਲਈ ਪ੍ਰੇਰਿਆ। ਇਸ ਤੋਂ ਵੱਖ-ਵੱਖ ਬੁਲਾਰਿਆਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਕਿਹਾ ਕਿ ਅਜੋਕੀ ਨੋਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਜੀਵਨ ਨਾਲ ਸਬੰਧਤ ਸਾਹਿੱਤ ਦਾ ਅਧਿਐਨ ਕਰਨਾ ਚਾਹੀਦਾ ਹੈ ਤਾਂ ਹੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਿਆ ਜਾ ਸਕੇਗਾ। ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਪੂਰੀ ਤਰ੍ਹਾਂ ਨਾਲ ਤਿਆਗ ਕਰਦੇ ਹੋਏ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਪ੍ਰਵਾਜ ਰੰਗ ਮੰਚ ਨਾਟਕ ਟੀਮ ਫਗਵਾੜਾ ਵਲੋਂ ਬਾਬਾ ਸਾਹਿਬ ਡਾ.ਅੰਬੇਡਕਰ ਦੇ ਜੀਵਨ ‘ਤੇ ਕੋਰੀਓਗ੍ਰਾਫੀ ਅਤੇ ਨਾਟਕ ਪੇਸ਼ ਕੀਤੇ ਗਏ। ਸਕੂਲੀ ਬੱਚਿਆਂ ਵਲੋਂ ਬਾਬਾ ਸਾਹਿਬ ਨੂੰ ਸਮਰਪਿਤ ਗੀਤ, ਕਵਿਤਾ ਅਤੇ ਭਾਸ਼ਣ ਪੇਸ਼ ਕੀਤੇ ਗਏ। ਸਮਾਗਮ ਵਿਚ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ, ਹੋਣਹਾਰ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮਾਜਿਕ, ਧਾਰਮਿਕ ਖੇਤਰ ਵਿਚ ਵਢਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਅਵਤਾਰ ਕਲੇਰ ਨੇ ਬਾਖੂਬੀ ਨਿਭਾਈ। ਅਖੀਰ ਵਿਚ ਪ੍ਰਬੰਧਕਾਂ ਨੇ ਸਮੂਹ ਪਤਵੰਤਿਆਂ ਤੋਂ ਇਲਾਵਾ ਸਹਿਯੋਗ ਲਈ ਐਨ.ਆਰ.ਆਈ ਅਸ਼ਵਨੀ ਪੰਡੋਰੀ, ਪਰਸ ਰਾਮ ਦਾਦਰਾ, ਮਾਸਟਰ ਪਰਮਜੀਤ ਰਾਮ, ਪਰਮਿੰਦਰ ਬਿੱਲਾ, ਪਰਮਜੀਤ ਪੰਮਾ, ਗੁਰਪ੍ਰੀਤ ਗੋਪੀ, ਵਿਜੇ ਕੁਮਾਰ ਕਨੇਡਾ, ਰਾਜਕੁਮਾਰ ਸਪੇਨ, ਯੋਗੇਸ਼ ਦਾਦਰਾ, ਰਵੀ ਕੁਮਾਰ, ਜਸਪਾਲ ਜੱਸਾ ਅਤੇ ਕੋਮਲ ਦਾਦਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਮ ਮੂਰਤੀ ਲਾਲੀ, ਚੇਅਰਮੈਨ ਵਿਜੇ ਪੰਡੋਰੀ, ਮੇਹਟ ਨਰਿੰਦਰ ਕੌਰ ਮੀਤ ਪ੍ਰਧਾਨ, ਕੈਸ਼ੀਅਰ ਅਮਨਦੀਪ ਕੁਮਾਰ, ਜਨਰਲ ਸਕੱਤਰ ਵਿਜੇ ਕੁਮਾਰ ਦਾਦਰ, ਸਰਬਜੀਤ ਸਾਬੀ, ਦਲਬੀਰ ਗੱਗੀ, ਸਨੀ ਕੁਮਾਰ, ਅਜੇ ਕੁਮਾਰ, ਪ੍ਰੇਮ ਦੇਵਾ, ਮਨਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਸੁਰਜੀਤ ਕੌਰ, ਵਰਿੰਦਰ ਕੌਰ, ਰੇਸ਼ਮ ਕੌਰ, ਗੇਜੋ, ਮਹਿੰਦਰ ਕੌਰ, ਆਰਤੀ, ਮਨਦੀਪ ਕੌਰ, ਬੱਲੂ ਵਾਲੀਆ, ਧਰਮਵੀਰ ਚੱਕ ਹਕੀਮ, ਡਾ.ਰਾਜਿੰਦਰ ਕਲੇਰ, ਜੀਤ ਰਾਮ, ਰਾਮ ਸਰਨ, ਸੁਰਿੰਦਰ ਕੁਮਾਰ ਬਾਬਾ ਗਧੀਆ, ਮੇਹਟ ਮਨਜੀਤ ਕੌਰ ਬੇਗਮਪੁਰ, ਮੇਹਟ ਹਰਜਿੰਦਰ ਕੌਰ ਬਲਾਲੋਂ, ਮੇਹਟ ਰਾਜ ਰਾਣੀ, ਦਵਿੰਦਰ ਦੀਪੂ, ਪਿ੍ਰੰਸ, ਲੱਕੀ ਸੋਭਾ, ਹਨੀ ਢੰਡਾ ਆਦਿ ਹਾਜਰ ਸਨ।

Previous articleਪ੍ਰੋਫੈਸਰ ਨਿਵੇਦਿਕਾ ਬਣੇ ਵਾਇਸ ਪ੍ਰਿੰਸੀਪਲ
Next articleਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ