ਮੁਕੇਰੀਆਂ,(ਰਾਜ਼ਦਾਰ ਟਾਇਮਸ): ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪ੍ਰਿੰਸੀਪਲ ਡਾ.ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਧਰਮ ਅਧਿਐਨ ਸੈਲ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ। ਪਾਠ ਉਪਰੰਤ ਵਿਦਿਆਰਥਨਾਂ ਨੇ ਸ਼ਬਦ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।ਇਸ ਦੌਰਾਨ ਕਾਲਜ ਦੀ ਪ੍ਰਬੰਧਕੀ ਕਮੇਟੀ ਤੋਂ ਚੇਅਰਪਰਸਨ ਸ਼੍ਰੀਮਤੀ ਸੁਖਵਿੰਦਰ ਕੌਰ, ਸ.ਸਤਪਾਲ ਸਿੰਘ, ਸ.ਸੁਰਜੀਤ ਸਿੰਘ ਭੱਟੀਆਂ, ਸ.ਦਵਿੰਦਰ ਸਿੰਘ, ਸ.ਕੁਲਦੀਪ ਸਿੰਘ ਬਰਿਆਣਾ, ਸ.ਬਿਕਰਮਜੀਤ ਸਿੰਘ, ਐਡਵੋਕੇਟ ਸ.ਗੁਰਦੀਪ ਸਿੰਘ, ਸਰਦਾਰਨੀ ਪਰਮਜੀਤ ਕੌਰ, ਉਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਰਸ ਭਿੰਨੀ ਗੁਰਬਾਣੀ  ਦਾ ਆਨੰਦ ਮਾਣਿਆ। ਪਾਠ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਦੌਰਾਨ ਸਮੂਹ ਸਟਾਫ ਅਤੇ ਵਿਦਿਆਰਥਣਾ ਹਾਜ਼ਰ ਸਨ।

Previous articleमंत्री जिंपा ने श्री गुरु रविदास नगर दूध उत्पादक सहकारी सभा के 52 सदस्यों को बांटे 7 लाख रुपए के बोनस चैक
Next articleਪਿੰਡ ਪਲਾਹੀ ਵਿਖੇ ਕਰਵਾਏ ਪਹਿਲੇ ਛਿੰਜ ਮੇਲੇ ‘ਚ ਸ਼ਾਮਲ ਹੋਏ ਮਾਨ