ਦਸੂਹਾ,(ਰਾਜ਼ਦਾਰ ਟਾਇਮਸ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ.ਕਾਮ ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ ਜੇ.ਸੀ ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਦੱਸਿਆ ਕਿ ਰੀਵਾ ਨੇ 86% ਅੰਕ, ਕੋਮਲਪ੍ਰੀਤ ਕੌਰ ਨੇ 82% ਅੰਕ ਅਤੇ ਪ੍ਰਿਆ 80.66% ਅੰਕ ਹਾਸਲ ਕਰਕੇ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਇਸ ਸ਼ਾਨਦਾਰ ਨਤੀਜੇ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਪ੍ਰੋ.ਕਾਜਲ ਕਿਰਨ, ਪ੍ਰੋ.ਭਾਵਨਾ,  ਪ੍ਰੋ.ਸ਼ਰਨਦੀਪ ਕੌਰ, ਪ੍ਰੋ.ਰਜਨਪ੍ਰੀਤ ਅਤੇ ਪ੍ਰੋ.ਤਨੂੰ ਸਿਰ ਬੰਨ੍ਹਿਆ।

Previous articleशहीद ग्रुप कैप्टन चीमा के परिजनों को सम्मानित करते जगरूप सेखवां, रविंदर विक्की व अन्य
Next articleतीन पुस्तकालय बनेंगे आधुनिक : विधायक घुम्मण