ਦਸੂਹਾ,(ਰਾਜਦਾਰ ਟਾਇਮਸ): ਜੇ.ਸੀ ਡੀ.ਏ.ਵੀ ਕਾਲਜ ਦੇ ਸਵੀਪ ਅਤੇ ਐਨ.ਐਸ.ਐਸ ਯੂਨਿਟ ਵਲੋਂ ਡਿਪਟੀ ਕਮਿਸ਼ਨਰ ਜਿਲ੍ਹਾ ਹੁਸ਼ਿਆਰਪੁਰ ਅਤੇ ਐਸ.ਡੀ.ਐਮ ਦਸੂਹਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਵੋਟਰ ਜਾਗਰੂਕਤਾ’ ਸੰਬੰਧੀ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਦੇ ਮੁੱਖ ਵਕਤਾ ਦਸੂਹਾ ਸਵੀਪ ਦੇ ਨੋਡਲ ਅਫਸਰ ਗੁਰਦਿਆਲ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਸਨ। ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਮੁੱਖ ਵਕਤਾ ਪ੍ਰਿੰਸੀਪਲ ਗੁਰਦਿਆਲ ਸਿੰਘ, ਰੋਹਿਤ ਕੁਮਾਰ ਅਤੇ ਪਰਮਜੀਤ ਸਿੰਘ ਨੂੰ ਰਸਮੀ ਤੌਰ ਤੇ’ ਜੀ ਆਇਆਂ’ ਕਹਿੰਦਿਆਂ ਸਵੀਪ ਅਤੇ ਐਨ.ਐਸ.ਐਸ ਯੂਨਿਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਲੰਟੀਅਰ ਨੂੰ ਵੋਟ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਗੁਰਦਿਆਲ ਸਿੰਘ ਨੇ ਵਲੰਟੀਅਰ ਨੂੰ ਸੰਬੋਧਨ ਕਰਦਿਆਂ ਦੱਸਿਆ ਲੋਕਤੰਤਰੀ ਢਾਂਚੇ ਵਿੱਚ ਇੱਕ ਇੱਕ ਵੋਟ ਦਾ ਮਹੱਤਵ ਹੈ। ਇਸ ਲਈ ਆਪਣੇ ਵੋਟ ਦੇ ਅਧਿਕਾਰ ਅਤੇ ਇਸ ਦੀ ਬਿਨਾਂ ਕਿਸੇ ਡਰ, ਦਬਾਅ ਤੇ ਲਾਲਚ ਦੇ ਵਰਤੋਂ ਕਰਨੀ ਚਾਹੀਦੀ ਹੈ। ਰੋਹਿਤ ਕੁਮਾਰ ਨੇ ਦੱਸਿਆ ਕਿ ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਿਰਪੱਖਤਾ ਨਾਲ ਕਰਨੀ ਚਾਹੀਦੀ ਹੈ। ਕਾਲਜ ਦੇ ਸਵੀਪ ਦੇ ਨੋਡਲ ਅਫਸਰ ਪ੍ਰੋ.ਪ੍ਰਿਯੰਕਾ ਸੰਦਲ ਨੇ ਵਿਦਿਆਰਥੀਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਦਿਆਂ ਮੁੱਖ ਮਹਿਮਾਨ, ਉਨ੍ਹਾਂ ਦੀ ਟੀਮ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਜਿਸਟਰਾਰ ਡਾ.ਮੋਹਿਤ ਸ਼ਰਮਾ, ਪ੍ਰੋਗਰਾਮ ਅਫਸਰ ਪ੍ਰੋ.ਨਰਿੰਦਰਜੀਤ ਸਿੰਘ, ਪ੍ਰੋ.ਸ਼ਿਫਾਲੀ ਛਾਬੜਾ ਅਤੇ ਪ੍ਰੋ.ਤਨੂੰ ਬਾਲਾ ਮੌਜੂਦ ਸਨ।

Previous articleਚੌਧਰੀ ਸੈਣੀ, ਡਾਕਟਰ ਮਿੱਤਲ, ਨਿਹੰਗ ਨਾਹਰ ਸਿੰਘ ਅਤੇ ਰੂਚੀ ਅੱਖਾਂ ਦੇ ਹਸਪਤਾਲ ਦਾ ਸਟਾਫ਼।
Next articleਐਸਪੀਐਨ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਸ੍ਰੀਮਤੀ ਮੀਨਾਕਸ਼ੀ ਆਨੰਦ ਨੂੰ ਕੀਤਾ ਸਨਮਾਨਿਤ