ਜੇਸੀ ਡੀਏਵੀ ਕਾਲਜ ਦੇ ਬੀਸੀਏ  ਸਮੈਸਟਰ ਚੌਥਾ ਦੇ ਵਿਦਿਆਰਥੀ ਨਾਕੁਲ ਪ੍ਭਾਕਰ ਤੇ ਮਾਨਵੀ ਵਰਮਾ ਯੂਨੀਵਰਸਿਟੀ ਵਿਚੋਂ ਦੂਜੇ ਅਤੇ ਪੰਜਵੇਂ ਸਥਾਨ ਉੱਤੇ

ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ.ਸੀ.ਏ ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਜੇ.ਸੀ ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਮੈਰਿਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋਫ਼ੈਸਰ ਕਮਲ ਕਿਸ਼ੋਰ ਨੇ ਦੱਸਿਆ ਕਿ ਨਾਕੁਲ ਪ੍ਭਾਕਰ ਨੇ 92.26% ਅੰਕ ਅਤੇ ਮਾਨਵੀ ਵਰਮਾ ਨੇ 91. 46% ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਜਾ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ। ਸ਼ਾਖਸੀ ਨੇ 84. 53% ਅੰਕ ਕਾਲਜ ਵਿੱਚੋਂ   ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਵਾਇਸ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ, ਵਿਭਾਗ ਦੇ ਮੁਖੀ ਡਾ.ਮੋਹਿਤ ਸ਼ਰਮਾ, ਪ੍ਰੋ.ਜਗਦੀਪ ਸਿੰਘ ਤੇ ਪ੍ਰੋ.ਹਰਜੀਤ ਕੌਰ ਸਿਰ  ਬੰਨ੍ਹਿਆ।

Previous articleविपक्षी गठबंधन ने की नाम की घोषणा
Next articleकांग्रेस अध्यक्ष खडग़े ने ऐलान किया बोले, 11 लोगों की समन्वय समिति बनेगी, अगली बैठक होगी मुंबई में