ਜੇਸੀ ਡੀਏਵੀ ਕਾਲਜ ਦੇ ਬੀਐਸਸੀ ਬਾਇਓ ਟੈਕਨਾਲੋਜੀ ਸਮੈਸਟਰ ਦੂਜਾ ਦੇ ਵਿਦਿਆਰਥੀਆਂ ਵਲੋਂ ਜਿਲ੍ਹਾ ਹੁਸ਼ਿਆਰਪੁਰ ਦੀਆਂ ਪਹਿਲੀਆਂ ਤਿੰਨ ਪੁਜੀਸ਼ਨ ਉਪਰ ਕਬਜ਼ਾ

ਦਸੂਹਾ,(ਰਾਜ਼ਦਾਰ ਟਾਇਮਸ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ ਐਸ ਸੀ (ਬਾਇਓ ਟੈਕਨਾਲੋਜੀ) ਸਮੈਸਟਰ ਦੂਜਾ ਦੇ ਨਤੀਜਿਆਂ ਵਿੱਚ ਜੇ. ਸੀ ਡੀ.ਏ.ਵੀ ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਦੱਸਿਆ ਕਿ ਸੋਰਵ ਵਰਮਾ ਨੇ 78% ਅੰਕ, ਸੰਸਕ੍ਰਿਤੀ ਪ੍ਭਾਕਰ ਨੇ 77.6% ਅੰਕ ਤਨੀਸ਼ਾ ਨੇ 62.4 % ਅੰਕ ਪ੍ਰਾਪਤ ਕਰਕੇ ਜਿਲ੍ਹਾ ਹੁਸ਼ਿਆਰਪੁਰ ਦੀਆਂ ਕ੍ਰਮਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਉਪਰ ਕਬਜ਼ਾ ਕਰਕੇ ਕਾਲਜ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਇਸ ਸ਼ਾਨਦਾਰ ਨਤੀਜੇ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਡਾ.ਦੀਪਕ ਕੁਮਾਰ ਅਤੇ ਸਮੂਹ ਸਟਾਫ ਸਿਰ ਬੰਨ੍ਹਿਆ।

Previous articleनौ वर्ष पहले हुई थी इस सडक़ की रिपेयर
Next articleखन्ना ने 14वीं लोकसभा में श्री अटल बिहारी वाजपेयी संग बिताए पलों को किया याद