ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐੱਮ.ਐੱਸ.ਸੀ (ਕੈਮਿਸਟਰੀ) ਸਮੈਸਟਰ ਪਹਿਲਾਂ ਦੇ ਨਤੀਜਿਆਂ ਵਿੱਚ ਜੇ.ਸੀ ਡੀ.ਏ.ਵੀ ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਰਜਕਾਰੀ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਦੱਸਿਆ ਕਿ ਆਸਤਾ  ਨੇ 73.8% ਅੰਕ ਪ੍ਰਾਪਤ ਕਰਕੇ ਜਿਲ੍ਹਾ ਹੁਸ਼ਿਆਰਪੁਰ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੈ। ਨਾਜੁਕ ਨੇ 72% ਅੰਕ ਅਤੇ ਨੇਹਾ ਚੌਧਰੀ 65.4% ਪ੍ਰਾਪਤ ਕਰਕੇ ਕਾਲਜ ਵਿਚੋਂ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਾਰਜਕਾਰੀ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਪ੍ਰੋ.ਕਮਲ ਕਿਸ਼ੋਰ, ਡਾ.ਰਾਜੇਸ਼ ਕੁਮਾਰ, ਡਾ.ਗਿਰੀਸ਼ ਕੁਮਾਰ, ਡਾ.ਧਰਮਿੰਦਰ ਸ਼ਰਮਾਂ ਅਤੇ ਡਾ.ਖੁਸ਼ਬੂ ਸਿਰ ਬੰਨ੍ਹਿਆ।

Previous articleभाजपा पूर्व जिला उपाध्यक्ष गौरव वालिया सहित राज कुमार सैनी और गौरव शर्मा ने भी कहा भाजपा को अलविदा
Next articleसिविल सर्जन डॉ.बलविंदर कुमार डमाणा द्वारा एसडीएच दसूहा की चेकिंग