ਦਸੂਹਾ,(ਰਾਜਦਾਰ ਟਾਇਮਸ): ਜੇ.ਸੀ ਡੀ.ਏ.ਵੀ ਕੱਲਜ ਦਸੂਹਾ ਵਿਖੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਅਤੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ (ਭਾਰਤ ਸਰਕਾਰ) ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਨ.ਐਸ.ਐਸ ਯੂਨਿਟ ਵੱਲੋਂ ਇੱਕ ਰੋਜਾ ਲਾਈਫ ਸਟਾਈਲ ਵਰਕਸ਼ਾਪ ਲਗਾਈ ਗਈ,ਜਿਸ ਦੇ ਮੁੱਖ ਬੁਲਾਰੇ ਡਾ.ਗਰੀਸ਼ ਕੁਮਾਰ ਸਨ। ਕਾਲਜ ਦੇ ਪ੍ਰਿੰਸੀਪਲ ਪ੍ਰੋ.ਰਾਕੇਸ਼ ਕੁਮਾਰ ਮਹਾਜਨ ਅਤੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋ.ਨਰਿੰਦਰਜੀਤ ਸਿੰਘ ਅਤੇ ਡਾ.ਅਨੂੰ ਬਜਾਜ ਨੇ ਡਾ.ਗਰੀਸ਼ ਕੁਮਾਰ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਪ੍ਰੋਫੈਸਰ ਨਰਿੰਦਰਜੀਤ ਸਿੰਘ ਦੁਆਰਾ ਇਸ ਇੱਕ ਰੋਜ਼ਾ ਜੀਵਨ ਸ਼ੈਲੀ ਵਰਕਸ਼ਾਪ ਦੇ ਮੰਤਵਾਂ ਅਤੇ ਉਦੇਸ਼ਾਂ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਪ੍ਰਦਾਨ ਕਰਵਾਈ ਗਈ। ਮੁੱਖ ਬੁਲਾਰੇ ਡਾ.ਗਰੀਸ਼  ਕੁਮਾਰ ਨੇ ਵਲੰਟੀਅਰਾਂ ਨੂੰ ਰੋਜਾਨਾ ਸੰਤੁਲਿਤ ਭੋਜਨ ਕਰਨ, ਯੋਗ ਅਭਿਆਸ ਕਰਨ ਅਤੇ ਮਾਨਸਿਕ ਕਰਿਆਵਾਂ ਨੂੰ ਸੰਤੁਲਿਤ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਯੋਗ ਸਾਧਨਾ ਨਾਲ ਅਸੀਂ ਇੱਕ ਲੰਬਾ, ਸੁਖੀ ਅਤੇ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਾਂ।ਕਾਲਜ ਦੇ ਪ੍ਰਿੰਸੀਪਲ ਪ੍ਰੋ.ਰਾਕੇਸ਼ ਕੁਮਾਰ ਮਹਾਜਨ ਦੁਆਰਾ ਵਲੰਟੀਅਰਾਂ ਨੂੰ ਰੋਜ਼ਾਨਾ ਕਸਰਤ ਕਾਰਨ, ਜੰਕ ਭੋਜਨ ਦਾ ਤਿਆਗ  ਕਰਨ ਅਤੇ ਚਿੰਤਾ ਰਹਿਤ ਜੀਵਨ ਜਿਉਂਣ ਲਈ ਪ੍ਰੇਰਿਤ ਕੀਤਾ। ਯੂਨਿਟ ਵੱਲੋਂ ਇੱਕ ਵਾਤਾਵਰਨ ਜਾਗਰੂਕਤਾ ਰੈਲੀ ਵੀ ਕੱਢੀ ਗਈ। ਅੰਤ ਵਿੱਚ ਵਾਤਾਵਰਨ ਦੀ ਖੁਸ਼ਹਾਲੀ ਲਈ ਸਮੂਹ ਵਲੰਟੀਅਰਾਂ ਨੂੰ ਪੌਦੇ ਵੀ ਵੰਡੇ ਗਏ। ਪ੍ਰੋਗਰਾਮ ਅਫਸਰ ਪ੍ਰੋ.ਅਨੂੰ ਬਜਾਜ ਦੁਆਰਾ ਇਸ ਲਾਈਵ ਸਟਾਈਲ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਮੂਹ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉੱਤੇ ਪ੍ਰੋ.ਉਂਕਾਰ ਸਿੰਘ, ਡਾ.ਨਰਗਿਸ ਢਿੱਲੋਂ, ਪ੍ਰੋ.ਪ੍ਰਿਯੰਕਾ ਸੰਦਲ ਅਤੇ ਪ੍ਰੋ.ਸੋਨਿਕਾ ਸਿੰਘ ਵੀ ਹਾਜ਼ਰ ਸਨ।