ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਤੇ ਜੀ.ਆਰ.ਡੀ ਨਰਸਿੰਗ ਕਾਲਜ ਟਾਂਡਾ ਨੇ  ਕੱਢੀ ਚੇਤਨਾ ਰੈਲੀ

ਟਾਂਡਾ ਉੜਮੁੜ,(ਰਾਜ਼ਦਾਰ ਟਾਇਮਸ): ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸਿਮਰਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਜੀ.ਆਰ.ਡੀ ਇੰਸਟੀਚਿਊਟ ਆਫ ਨਰਸਿੰਗ ਕਾਲਜ ਵੱਲੋਂ ਅੱਜ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਦੇ ਸਬੰਧ ਵਿੱਚ ਕੈਂਸਰ ਜਾਗਰੂਕਤਾ ਰੈਲੀ ਕੱਢੀ ਗਈ। ਜੀ.ਆਰ.ਡੀ ਸਿੱਖਿਆ ਸੰਸਥਾਵਾਂ ਦੀ ਚੇਅਰ ਪਰਸਨ ਪਰਦੀਪ ਕੌਰ, ਐਮ.ਡੀ ਬਿਕਰਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮੈਨੇਜਰ ਸਰਬਜੀਤ ਸਿੰਘ ਮੋਮੀ ਵਾਈਸ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਦੇਖ-ਰੇਖ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਰਕਾਰੀ ਹਸਪਤਾਲ ਟਾਂਡਾ ਦੇ ਸਹਿਯੋਗ ਨਾਲ ਕੱਢੀ ਗਈ ਇਸ ਜਾਗਰੂਕਤਾ ਰੈਲੀ ਨੂੰ ਸੀਨੀਅਰ ਮੈਡੀਕਲ ਅਫਸਰ ਡਾ.ਕਰਨ ਕੁਮਾਰ ਸੈਣੀ ਨੇ ਰਵਾਨਾ ਕੀਤਾ। ਉਨਾਂ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਦਾ ਇਹ ਦਿਨ ਰਾਸ਼ਟਰੀ ਪੱਧਰ ਤੇ ਲੋਕਾਂ ਨੂੰ ਨਾ ਮੁਰਾਦ ਬਿਮਾਰੀ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ, ਉਨਾਂ ਇਸ ਬਿਮਾਰੀ ਦੇ ਕਾਰਨ ਲੱਛਣ ਤੇ ਇਸਦੇ ਬਚਾਓ ਸਬੰਧੀ ਵੀ ਬਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੰਬੋਧਨ ਕਰਦਿਆਂ ਸੰਸਥਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ ਨੇ ਕਿਹਾ ਕਿ ਸਾਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਦ ਹੀ ਅਸੀਂ ਇਸ ਤੋਂ ਬਚ ਸਕਦੇ ਹਾਂ। ਉਹਨਾਂ  ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਦਾ ਧੰਨਵਾਦ ਵੀ ਕੀਤਾ। ਜਾਗਰੂਕਤਾ ਰੈਲੀ ਦੌਰਾਨ ਭਾਗ ਲੈ ਰਹੀਆਂ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਹੱਥ ਵਿੱਚ ਫੜੇ ਸਲੋਗਨਾ ਅਤੇ ਨਾਅਰੇ ਲਗਾ ਕੇ  ਕੈਂਸਰ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਸੀ। ਇਹ ਜਾਗਰੂਕਤਾ ਰੈਲੀ ਸਰਕਾਰੀ ਹਸਪਤਾਲ ਟਾਂਡਾ ਤੋਂ ਆਰੰਭ ਹੋ ਕੇ ਸਮੁੱਚੇ ਸ਼ਹਿਰ ਅੰਦਰ ਚੱਕਰ ਲਗਾਉਣ ਉਪਰੰਤ ਜੀ.ਆਰ.ਡੀ ਸਿੱਖਿਆ ਸੰਸਥਾਵਾਂ ਵਿਖੇ ਪਹੁੰਚ ਕੇ ਸੰਪੰਨ ਹੋਈ। ਇਸ ਮੌਕੇ ਟਰੈਫਿਕ ਇੰਚਾਰਜ ਟਾਂਡਾ ਏ.ਐਸ.ਆਈ ਮਨਜੀਤ ਸਿੰਘ, ਵਾਈਸ ਪ੍ਰਿੰਸੀਪਲ ਰਾਜਵਿੰਦਰ ਕੌਰ,ਡਾ.ਹਰਪ੍ਰੀਤ ਸਿੰਘ, ਡਾ.ਕਰਤਾਰ ਸਿੰਘ, ਡਾ.ਬਲਜੀਤ ਕੌਰ, ਡਾ.ਸ਼ਗੁਨ, ਅਵਤਾਰ ਸਿੰਘ, ਬਲਰਾਜ ਸਿੰਘ, ਹੈਲਥ ਇੰਸਪੈਕਟਰ ਕੁਲਬੀਰ ਸਿੰਘ, ਗੁਰਜੀਤ ਸਿੰਘ, ਜਤਿੰਦਰ ਸਿੰਘ, ਹਰਦੀਪ ਕੌਰ, ਲਵਲੀ ਸੈਣੀ, ਦਲਜਿੰਦਰ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਤਰੁਣ ਸੈਣੀ, ਹਰਲੀਨ ਕੌਰ, ਜਸਲੀਨ ਕੌਰ, ਮਨਪ੍ਰੀਤ ਕੌਰ ਭਿੰਡਰ ਸਰਕਾਰੀ ਹਸਪਤਾਲ, ਕੇਂਦਰ ਸਿੰਘ ਕਾਲ ਟਾਂਡਾ ਦੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।

Previous articleਐੱਸਪੀਐੱਨ ਕਾਲਜ ਦੇ ਆਈਆਈਸੀ ਵਿਭਾਗ ਵੱਲੋਂ ਕੀਤਾ ਗਿਆ ਉਦਯੋਗਿਕ ਦੌਰਾ
Next articleਬੀਜ ਦੀ ਸੋਧ-ਫਸਲ ਪ੍ਰਬੰਧਨ ਲਈ ਇੱਕ ਸ਼ੁਰੂਆਤੀ ਕਦਮ : ਡਾ.ਰਾਕੇਸ਼ ਕੁਮਾਰ ਸ਼ਰਮਾਂ