ਜਲੰਧਰ,(ਰਾਜ਼ਦਾਰ ਟਾਇਮਸ): ਭਾਜਪਾ ਵੱਲੋ ਜਲੰਧਰ ਵਿਖੇ ਲੋਕਸਭਾ ਜਲੰਧਰ ਪ੍ਰਵਾਸ ਕਮੇਟੀ ਦੀ ਜਲੰਧਰ ਨੋਰਥ ਵਿਧਾਨ ਸਭਾ ਮੰਡਲ 02 ਦੇ ਬੂਥ ਨ: 98,99,132,133 ਦੀਆਂ ਮੀਟਿੰਗਾਂ ਵਿਧਾਨ ਸਭਾ ਪ੍ਰਭਾਰੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਤੇ ਸੂਬਾ ਮੀਤ ਪ੍ਰਧਾਨ ਭਾਜਪਾ ਪੰਜਾਬ, ਅਸ਼ਵਨੀ ਭੰਡਾਰੀ ਮੰਡਲ ਪ੍ਰਭਾਰੀ ਅਤੇ ਉਪ ਪ੍ਰਧਾਨ ਭਾਜਪਾ ਜਲੰਧਰ ਤੇ ਮੰਡਲ ਪ੍ਰਧਾਨ ਕੁਲਵੰਤ ਸ਼ਰਮਾ ਦੇ ਨਾਲ ਕੀਤੀਆਂ। ਰਾਜੇਸ ਬਾਘਾ ਨੇ ਕਿਹਾ ਕਿ ਸ਼ਕਤੀ ਕੇਂਦਰਾਂ ਦੇ ਬੂਥਾਂ ‘ਤੇ ਮੀਟਿੰਗਾਂ ਦਾ ਆਯੋਜਨ ਭਾਜਪਾ ਸੰਗਠਨ ਨੂੰ ਮਜ਼ਬੂਤ ​​ਕਰਨ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ ਇਨ੍ਹਾਂ ਮੀਟਿੰਗਾਂ ਦੇ ਸਾਰਥਕ ਨਤੀਜੇ ਕਿਵੇਂ ਨਿਕਲ ਸਕਦੇ ਹਨ। ਭਾਜਪਾ ਜਲੰਧਰ ਦੇ ਮੀਤ ਪ੍ਰਧਾਨ ਅਸ਼ਵਨੀ ਭੰਡਾਰੀ ਨੇ ਭਾਜਪਾ ਮੰਡਲ 02 ਦੇ ਸ਼ਕਤੀ ਕੇਂਦਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਮੰਡਲ ਪ੍ਰਧਾਨ ਕੁਲਵੰਤ ਸ਼ਰਮਾ ਦੇ ਨਾਲ ਜਲੰਧਰ ਭਾਜਪਾ ਦੇ ਉਪ ਪ੍ਰਧਾਨ ਅਸ਼ਵਨੀ ਭੰਡਾਰੀ ਨੇ ਵਰਕਰਾਂ ਸੰਬੋਧਿਤ ਕੀਤਾ ਤੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਹਰ ਘਰ ਤੱਕ ਪਹੁੰਚਾਉਣ ਲਈ ਲੋਕਾਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ। ਇਸ ਬੈਠਕ ਵਿੱਚ ਸਾਰੇ ਬੂਥ ਪ੍ਰਧਾਨ ਵੀ ਮੌਜੂਦ ਸਨ।

Previous articleजिला प्रधान विपन कुमार मित्तल
Next articleजगदीश राय ढोसीवाल