ਜੀਆਰਡੀ ਸਕੂਲ ਦੇ ਵਿਦਿਆਰਥੀ ਦਮਨਦੀਪ ਸਿੰਘ ਨੇ ਕੀਤਾ ਗਤਕੇ ਵਿੱਚ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਪ੍ਰਾਪਤ

ਟਾਂਡਾ ਉੜਮੁੜ,(ਰਾਜ਼ਦਾਰ ਟਾਇਮਸ): ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਜੀ.ਆਰ.ਡੀ ਇੰਟਰਨੈਸ਼ਨਲ ਸਕੂਲ ਨੌਵੀਂ ਕਲਾਸ ਦੇ ਵਿਦਿਆਰਥੀ ਨੇ ਗਤਕੇ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਅਤੇ ਟਾਂਡਾ ਦਾ ਨਾਮ ਰੋਸ਼ਨ ਕੀਤਾ ਹੈ। ਇਹ ਸਬੰਧੀ ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋਂ ਨੇ ਦੱਸਿਆ ਕਿ ਦਮਨਦੀਪ ਸਿੰਘ ਨੇ ਸਕੂਲ ਫੈਡਰੇਸ਼ਨ ਆਫ ਇੰਡੀਆ ਵਲੋਂ ਛੱਤੀਸਗੜ੍ਹ ਵਿਖੇ ਕਰਵਾਈਆਂ ਗਈਆਂ 67ਵੀਆਂ ਨੈਸ਼ਨਲ ਸਕੂਲੀ ਖੇਡਾਂ  ਵਿਚ ਸਿੱਖ ਮਾਰਸ਼ਲ ਆਰਟ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਚੈਂਪੀਅਨ ਦਾ ਮਾਣ ਹਾਸਲ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ।ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋ ਨੇ ਦੱਸਿਆ ਕਿ ਦਮਨਦੀਪ ਸਿੰਘ ਨੇ ਇਸ ਤੋਂ ਪਹਿਲਾਂ ਵੀ ਗਤਕੇ ਵਿੱਚ ਕਈ ਉਪਲਬਧੀਆਂ ਹਾਸਲ ਕਰਕੇ ਸਕੂਲ, ਆਪਣੇ ਮਾਤਾ-ਪਿਤਾ ਅਤੇ ਟਾਂਡਾ ਦਾ ਨਾਮ ਰੌਸ਼ਨ ਕੀਤਾ ਹੈ। ਗਤਕਾ ਖਿਡਾਰੀ ਦਮਨਦੀਪ ਸਿੰਘ ਦੀ ਇਸ ਸ਼ਾਨਦਾਰ ਉਪਲਬਧੀ ਤੇ ਜੀ.ਆਰ.ਡੀ ਸਿੱਖਿਆ ਸੰਸਥਾਵਾਂ ਦੀ ਚੇਅਰ ਪਰਸਨ ਪ੍ਰਦੀਪ ਕੌਰ, ਐਮ.ਡੀ ਬਿਕਰਮ ਸਿੰਘ ਤੇ ਮੈਨੇਜਰ ਸਰਬਜੀਤ ਸਿੰਘ ਮੋਮੀ ਨੇ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਦਮਨਦੀਪ ਸਿੰਘ ਦਾ ਜੀ.ਆਰ.ਡੀ ਇੰਟਰਨੈਸ਼ਨਲ ਸਕੂਲ ਪਹੁੰਚਣ ਤੇ ਸ਼ਾਨਦਾਰ ਸਵਾਗਤ ਕਰਨ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਵੇਗਾ ਤਾਂ ਜੋ ਦਮਨਦੀਪ ਸਿੰਘ ਦੀ ਇਸ ਸ਼ਾਨਦਾਰ ਉਪਲਬਧੀ ਤੋਂ ਹੋਰ ਵਿਦਿਆਰਥੀ ਵੀ ਪ੍ਰੇਰਨਾ ਲੈ ਸਕਣ।

Previous articleਐਨਸੀਸੀ ਕੈਡਿਟ ਮਨਜਿੰਦਰ ਦਾ ਸਵਾਗਤ ਤੇ ਸਨਮਾਨ ਕਰਦੇ ਹੋਏ ਸਰਬਜੀਤ ਮੋਮੀ ਅਤੇ ਹੋਰ ਪਿੰਡ ਵਾਸੀ
Next articleजब तक केन्द्र सरकार किसानों मजदूरों की मांगे नहीं मानती दिल्ली में अब रहेगा सघर्ष जारी : परमजीत भुल्ला