ਡੀਏਵੀ ਸੀਨੀਅਰ ਸੈਕੈਂਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਪਰਮਵੀਰ ਨੂੰ ਸਕੂਲ ਦੀ ਖਿੱਚ

ਦਸੂਹਾ,(ਰਾਜਦਾਰ ਟਾਇਮਸ): ਡੀਏਵੀ ਸੀਨੀਅਰ ਸੈਕੈਂਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਪਰਮਵੀਰ ਕੌਸ਼ਲ ਜੋ ਕਿ ਇਸ ਸਮੇਂ ਬਤੌਰ ਅਸਿਸਟੈਂਟ ਪ੍ਰੋਫੈਸਰ ਨਿਊਯਾਰਕ ਮੈਡੀਕਲ ਕਾਲਜ ਅਮਰੀਕਾ ਵਿਖੇ ਸੇਵਾਵਾਂ ਨਿਵਾ ਰਹੇ ਹਨl ਉਹਨਾਂ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਵਿਕਾਸ ਲਈ 21000 ਦੀ ਰਾਸ਼ੀ ਆਪਣੇ ਸਵਰਗਵਾਸੀ ਪਿਤਾ ਧਰਮਵੀਰ ਕੌਸ਼ਲ ਦੀ ਯਾਦ ਵਿੱਚ ਪ੍ਰਿੰਸੀਪਲ ਰਜੇਸ਼ ਗੁਪਤਾ ਨੂੰ ਭੇਂਟ ਕੀਤੀl ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆ ਹੀ ਕਾਮਯਾਬੀ ਦੀ ਅਜਿਹੀ ਕੁੰਜੀ ਹੈ ਜੋ ਤੁਹਾਨੂੰ ਉੱਚੀਆਂ ਪਦਵੀਆਂ ਤੇ ਬਿਠਾਉਣ ਲਈ ਸਹਾਇਕ ਹੁੰਦੀ ਹੈ ਅਤੇ ਅੱਜ ਮੈਂ ਜਿਹੜੇ ਅਹੁਦੇ ਤੇ ਕੰਮ ਕਰ ਰਿਹਾ ਹਾਂ ਇਸੇ ਸਕੂਲ ਦੀ ਦੇਣ ਹੀ ਹੈl ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ  ਵੱਲੋਂ ਯਾਦਗਾਰੀ ਚਿੰਨ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆl ਪ੍ਰਿੰਸੀਪਲ ਰਜੇਸ਼ ਗੁਪਤਾ ਨੇ ਉਨਾਂ ਦੀ ਮਾਤਾ ਸ੍ਰੀਮਤੀ ਨਿਰਮਲਾ ਦੇਵੀ ਕੌਸ਼ਲ ਅਤੇ ਉਹਨਾਂ ਦੀ ਧਰਮ ਪਤਨੀ ਨਵਨੀਤ ਕੌਸ਼ਲ ਦਾ ਤਹਿ ਦਿਲੋਂ ਧੰਨਵਾਦ ਕੀਤਾl ਉਹਨਾਂ ਕਿਹਾ ਕੀ ਇਹ ਸਕੂਲ ਦਾਨੀ ਸੱਜਣਾ ਦੇ ਸਹਿਯੋਗ ਸਦਕਾ ਹੀ ਸਿੱਖਿਆ ਅਤੇ ਖੇਡਾਂ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈl ਇਸ ਮੌਕੇ ਕੁਲਦੀਪ ਕੁਮਾਰ, ਸੁਮੀ ਚੋਪੜਾ, ਧਰਮਿੰਦਰ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨl

Previous articleसमाचार पत्र वितरित वाले की दुर्घटना में मौत बेहद दुखद: मनप्रीत
Next articleखन्ना की मदद से मंगत राम का पार्थिव शरीर आर्मीनिया से पहुंचा भारत : रविंदर सिंह रवि