ਸੀਐਮ ਸਾਬ ਪੰਜਾਬ ਵਿਚ ਸਰਕਾਰ ਬਣੀ ਨੂੰ ਲੱਗਭੱਗ 2 ਸਾਲ ਹੋ ਰਹੇ ਹਨ ਪਰ ਐਸਸੀ ਸਮਾਜ ਵਿੱਚੋਂ ਡਿਪਟੀ ਸੀਐਮ ਅਜੇ ਤੱਕ ਨਹੀਂ ਲਾਇਆ ਗਿਆ ਕਿਉਂ ? : ਖੋਸਲਾ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਗਰੰਟੀ ਇਹ ਵੀ ਦਿੱਤੀ ਸੀ ਜੇਕਰ ਤੁਸੀਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦੇ ਹੋ ਤਾਂ ਅਸੀਂ ਸੱਭ ਤੋ ਪਹਿਲਾਂ ਐਸਸੀ ਸਮਾਜ ਵਿੱਚੋਂ ਡਿਪਟੀ ਸੀ.ਐਮ ਲਗਾਵਾਂਗੇ ਇਨ੍ਹਾਂ ਸ਼ਬਦਾਂ ਦ‍ਾ ਪ੍ਰਗਟਾਵਾ ਡੈਮੋਕਰੈਟਿਕ ਭਾਰਤੀਯ ਲੋਕ ਦੱਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਸੱਤਾ ਹਾਸਲ ਕਰਨ ਤੋ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਈ ਗਰੰਟੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਗਰੰਟੀ ਇਹ ਵੀ ਸੀ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਸੱਭ ਤੋ ਪਹਿਲਾਂ ਅਸੀਂ ਐਸਸੀ ਸਮਾਜ ਵਿੱਚੋਂ ਡਿਪਟੀ ਸੀ.ਐਮ ਲਗਾਵਾਂਗੇ। ਗੁਰਮੁੱਖ ਸਿੰਘ ਖੋਸਲਾ ਨੇ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਹੁਣ ਤੇ ਪੰਜਾਬ ਵਿਚ ਤੁਹਾਡੀ ਸਰਕਾਰ ਬਣੀ ਨੂੰ ਲੱਗਭਗ 2 ਸਾਲ ਦਾ ਸਮਾਂ ਹੋਣ ਜਾ ਰਿਹਾ ਹੈ ਪਰ ਅਜੇ ਤੱਕ ਪੰਜਾਬ ਵਿਚ ਐਸ.ਸੀ ਸਮਾਜ ਵਿੱਚੋਂ ਡਿਪਟੀ ਸੀ.ਐਮ ਨਹੀਂ ਲਾਇਆ ਗਿਆ ਕਿਉਂ ? ਉਨ੍ਹਾਂ ਨੇ ਅੰਦਾਜ਼ਾ ਲਗਾਉਂਦੇ ਹੋਏ ਕਿਹਾ ਸ਼ਾਇਦ ਐਸਸੀ ਸਮਾਜ ਵਿੱਚੋਂ ਡਿਪਟੀ ਸੀ.ਐਮ ਲਾਉਣ ਵਾਲੀ ਗਰੰਟੀ ਅਕਸਪੈਰ ਨਾ ਹੋ ਗਈ ਹੋਵੇ। ਅੱਜ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਤੋ ਹਰ ਵਰਗ ਦੇ ਲੋਕ ਦੁਖੀ ਹਨ। ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਹੁਣ ਲੋਕ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰੇਮ ਮਸੀਹ ਪ੍ਰਧਾਨ ਪੰਜਾਬ,ਗੁਰਦੇਵ ਸਿੰਘ ਮਾਲੜੀ ਰਾਸ਼ਟਰੀ ਸਕੱਤਰ,ਸੁੱਖਵੀਰ ਸਿੰਘ ਸਹੋਤਾ ਪ੍ਰਧਾਨ ਜਿਲ੍ਹਾ ਜਲੰਧਰ ਆਦਿ ਸਾਥੀ ਮੌਜੂਦ ਸਨ।

Previous articleमहान व्यक्तित्व के मालिक हैं लाल कृष्ण अडवाणी : खन्ना
Next articleशहीद मनिंदर के परिजनों को सम्मानित करते हुए आरएम इंद्रपाल, चीफ मैनेजर नवल महाजन व मानव महाजन, रविंदर विक्की व अन्य