ਗਣਤੰਤਰਤਾ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਵਾਲੇ ਐਨਸੀਸੀ ਕੈਡਿਟ ਮਨਜਿੰਦਰ ਦਾ ਟਾਂਡਾ ਪਹੁੰਚਣ ਤੇ ਕੀਤਾ ਸਵਾਗਤ ਤੇ ਸਨਮਾਨ

ਟਾਂਡਾ ਉੜਮੁੜ,(ਰਾਜ਼ਦਾਰ ਟਾਇਮਸ): ਦੇਸ਼ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਹੋਈ ਐਨ.ਸੀ.ਸੀ ਕੈਡਿਟਾਂ ਦੀ ਪਰੇਡ ਵਿੱਚ ਹਿੱਸਾ ਲੈਣ ਉਪਰੰਤ ਨੌਜਵਾਨ ਐਨ.ਸੀ.ਸੀ ਕੈਡਿਟ ਮਨਜਿੰਦਰ ਸਿੰਘ ਦਾ ਟਾਂਡਾ ਉੜਮੁੜ ਪਹੁੰਚਣ ਮੌਕੇ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਮਾਜ ਸੇਵਕ ਸਰਬਜੀਤ ਸਿੰਘ ਮੂਨਕਾਂ ਦੀ ਅਗਵਾਈ ਵਿੱਚ ਹੋਏ ਸਨਮਾਨ ਤੇ ਸਵਾਗਤ ਦੌਰਾਨ ਮਨਜਿੰਦਰ ਸਿੰਘ ਦੇ ਪਿੰਡ ਵਾਸੀ ਤੇ ਹੋਰਨਾਂ ਨੇ ਮਨਜਿੰਦਰ ਸਿੰਘ ਦੀ ਇਸ ਸ਼ਾਨਦਾਰ ਉਪਲਬਧੀ ਤੇ ਮਾਣ ਮਹਿਸੂਸ ਕੀਤਾ।ਯੂਥ ਆਗੂ ਸਰਬਜੀਤ ਮੋਮੀ ਨੇ ਦੱਸਿਆ ਮਨਜਿੰਦਰ ਸਿੰਘ ਪੁੱਤਰ ਕੈਪਟਨ ਸਤਪਾਲ ਸਿੰਘ ਵਾਸੀ ਪਿੰਡ ਭਾਨਾ ਡੀ.ਏ.ਵੀ ਕਾਲਜ ਜਲੰਧਰ ਵਿੱਚ ਬੀ.ਏ ਜੇ.ਐਮ.ਸੀ ਫਾਈਨਲ ਦਾ ਵਿਦਿਆਰਥੀ ਹੈ ਅਤੇ ਐਨ.ਸੀ.ਸੀ ਦੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਚਾਰ ਪ੍ਰਦੇਸਾਂ ਦੇ 119 ਵਿਦਿਆਰਥੀਆਂ ਦੀ ਚੋਣ ਹੋਈ ਸੀ। ਜਿਸ ਵਿੱਚ ਮਨਜਿੰਦਰ ਸਿੰਘ ਦਾ ਨਾਮ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸੀ।ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਰੇਡ ਵਿੱਚ ਹਿੱਸਾ ਲੈ ਕੇ ਜਿੱਥੇ ਆਪਣੇ ਕਾਲਜ, ਪਿੰਡ ਤੇ ਆਪਣੇ ਮਾਤਾ-ਪਿਤਾ ਦਾ ਨਾਮ ਵੀ ਰੋਸ਼ਨ ਕੀਤਾ ਹੈ।ਸਰਬਜੀਤ ਮੋਮੀ ਨੇ ਮਨਜਿੰਦਰ ਸਿੰਘ ਤੋਂ ਪ੍ਰੇਰਨਾ ਲੈ ਕੇ ਉਹਨਾਂ ਨੌਜਵਾਨਾਂ ਨੂੰ ਵੀ ਦੇਸ਼ ਸਮਾਜ ਅਤੇ ਇਲਾਕੇ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਰ ਸਮੇਂ ਯਤਨਸੀਲ ਰਹਿਣ ਲਈ ਕਿਹਾ। ਮਨਜਿੰਦਰ ਸਿੰਘ ਐਨਸੀਸੀ ਦੀ ਪਰੇਡ ਦੌਰਾਨ ਹੋਏ ਤਜਰਬੇ ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਇੱਕ ਸ਼ਾਨਦਾਰ ਮੌਕਾ ਸੀ ਅਤੇ ਅਜਿਹੀ ਦੇਸ਼ ਪ੍ਰੇਮ ਤੇ ਰਾਸ਼ਟਰ ਦੀ ਸੇਵਾ ਦੀ ਪ੍ਰੇਰਨਾ ਆਪਣੇ ਮਾਤਾ-ਪਿਤਾ ਅਤੇ ਕਾਲਜ ਦੇ ਵਿਸ਼ੇਸ਼ ਉਪਰਾਲੇ ਸਦਕਾ ਹਾਸਲ ਹੋਈ ਹੈ। ਇਸ ਮੌਕੇ ਤੇ ਕੈਪਟਨ ਸਤਪਾਲ ਸਿੰਘ, ਇੰਸਪੈਕਟਰ ਸੋਨਾ ਸਿੰਘ, ਇੰਸਪੈਕਟਰ ਗੁਲਸ਼ਨ ਸਿੰਘ, ਮਨਦੀਪ ਸਿੰਘ, ਕੈਪਟਨ ਜਰਨੈਲ ਸਿੰਘ, ਉਪਜੋਤ ਸਿੰਘ, ਰਾਜਾ ਸਿੰਘ ਰਾਜਪੁਰ, ਸਿਮਰਤ ਮੋਮੀ, ਪਰਮਜੀਤ ਸਿੰਘ, ਕਮਲਜੀਤ ਕੌਰ, ਮਨਜੀਤ ਕੌਰ, ਹਰਦੀਪ ਕੌਰ ਆਦਿ ਵੀ ਹਾਜ਼ਰ ਸੀ।

Previous articleशहीद अक्षय पठानिया के परिजनों को सम्मानित करते मंत्री कटारूचक्क, सलारिया, मुखर्जी, विक्की व अन्य
Next articleਗਤਕੇ ਵਿੱਚ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਪ੍ਰਾਪਤ ਕਰਨ ਵਾਲਾ ਜੀਆਰਡੀ ਸਕੂਲ ਦਾ ਵਿਦਿਆਰਥੀ ਦਮਨ ਦੀਪ ਸਿੰਘ