ਹੁਸ਼ਿਆਰਪੁਰ, (ਤਰਸੇਮ ਦੀਵਾਨਾ): ਸੁਰਿੰਦਰ ਲਾਂਬ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਪੀ.ਪੀ.ਐਸ.ਐਸ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਏ.ਟੀ.ਐਮ ਦੀਆਂ ਚੋਰੀਆਂ ਦੀ ਰੋਕਥਾਮ  ਸਬੰਧੀ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਪ੍ਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ ਦੇ ਦਿਸ਼ਾ ਨਿਰਦੇਸ਼ਾ ਹੇਠ ਮਿਤੀ 12/13 ਜਨਵਰੀ ਦੀ ਦਰਮਿਆਨੀ ਰਾਤ ਨੂੰ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਸਮੇਤ ਏ ਐਸ ਆਈ ਸੰਜੀਵ ਕੁਮਾਰ ਸਾਥੀ ਕਰਮਚਾਰੀਆ ਦੇ ਨਾਲ ਗਸ਼ਤ ਤੇ ਰਵਾਨਾ ਹੋਏ ਸਨ ਤਾਂ ਪਿੰਡ ਰਾਜਪੁਰਭਾਈਆਂ ਤੋ ਇਤਲਾਹ ਮਿਲੀ ਕਿ ਐਚ ਡੀ ਐਫ ਸੀ  ਬੈਂਕ ਰਾਜਪੁਰਭਾਈਆਂ ਦੇ ਏ.ਟੀ.ਐਮ ਵਿੱਚੋ ਚੋਰ ਚੋਰੀ ਕਰ ਰਹੇ ਹਨ, ਜੋ ਥਾਣਾ ਮੇਹਟੀਆਣਾ ਦੀ ਪੁਲਿਸ ਵੱਲੋ ਬੜੇ ਹੀ ਮੁਸਤੈਦੀ ਨਾਲ ਮੌਕੇ ਤੇ ਪਹੁਚਣ ਤੋ ਪਹਿਲਾ ਹੀ ਪਿੰਡ ਰਾਜਪੁਰ ਭਾਈਆ ਦੇ ਗੁਰਦੁਆਰਾ ਸਾਹਿਬ ਵਿੱਚੋ ਏ.ਟੀ.ਐਮ ਦੀ ਭੰਨ ਤੋੜ ਕਰ ਰਹੇ ਚੋਰਾ ਸਬੰਧੀ ਅਨਾਉਸਮੈਟ ਕਰਵਾਕੇ ਇੱਕ ਬਹੁਤ ਵੱਡੀ ਹੋਣ ਵਾਲੀ ਲੁੱਟ ਦਾ ਫਾਇਦਾ ਕਰਵਾ ਦਿੱਤਾ ਇਸ ਸਬੰਧੀ ਥਾਣਾ ਮੇਹਟੀਆਣਾ ਦੇ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਜਦੋ ਪੁਲਿਸ ਮੌਕੇ ਤੇ ਪਹੁਚੀ ਤਾ ਚੋਰ ਹਨੇਰੇ ਦਾ ਫਾਇਦਾ ਉਠਾ ਕੇ ਮੋਕੇ ਤੋਂ ਭੱਜ ਗਏ ਪੁਲਿਸ ਮੁਲਾਜਮਾ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਚੋਰਾਂ ਦੀ ਚੋਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਜਿਸ ਤੇ ਥਾਣਾ ਮੇਹਟੀਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਉਹਨਾ ਦੱਸਿਆ ਕਿ ਦੋਸ਼ੀਆਂ ਦੀ ਬਹੁਤ ਹੀ ਤੇਜੀ ਭਾਲ ਕੀਤੀ ਜਾ ਰਹੀ ਹੈ।

Previous articleशहीद की अर्थी को कंधा देते मंत्री कुलदीप धालीवाल, एडवोकेट जगरूप शेखवां
Next articleਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਇੱਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ