ਦਸੂਹਾ,(ਰਾਜਦਾਰ ਟਾਇਮਸ): ਆਰੀਆ ਸਮਾਜ ਦਸੂਹਾ ਦੇ ਪ੍ਰਧਾਨ ਐਡਵੋਕੇਟ ਵਿਜੇ ਕੁਮਾਰ ਬੱਸੀ, ਮੈਨੇਜਰ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੀ ਰਹਿਨੁਮਾਈ ਹੇਠ ਲੋਹੜੀ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਸਮੂਹ ਡੀਏਵੀ ਸੰਸਥਾਵਾਂ ਦੇ ਸਹਿਯੋਗ ਨਾਲ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਵਿਜੇ ਕੁਮਾਰ ਬੱਸੀ ਐਡਵੋਕੇਟ ਨੇ ਸਮੂਹ ਆਰੀਆ ਸਮਾਜ ਮੈਂਬਰ ਸਾਹਿਬਾਨ, ਸਮੂਹ ਸਟਾਫ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਲੋਹੜੀ ਦੇ ਤਿਉਹਾਰ ਉੱਤੇ ਵਧਾਈ ਦਿੱਤੀ। ਇਸ ਮੌਕੇ ਵਿਸ਼ਵ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਉੱਪ ਪ੍ਰਧਾਨ ਆਰੀਆ ਸਮਾਜ ਸਵਤੰਤਰ ਕੁਮਾਰ ਚੋਪੜਾ, ਉਂਕਾਰ ਨਾਥ ਰਲਹਨ, ਸ੍ਰੀਮਤੀ ਊਸ਼ਾ ਰਲ੍ਹਨ, ਪ੍ਰਿੰਸੀਪਲ ਰਾਜੇਸ਼ ਗੁਪਤਾ, ਡਾਇਰੈਕਟਰ ਕੰਮ ਪ੍ਰਿੰਸੀਪਲ ਜੇਪੀ ਚੌਹਾਨ, ਹੈਡ ਮਾਸਟਰ ਰਮੇਸ਼ ਜਸਵਾਲ, ਸੁਮਿਤ ਚੋਪੜਾ ਪ੍ਰਿੰਸੀਪਲ ਸੋਨੂੰ ਰਿਸ਼ੀ, ਜਸਬੀਰ ਸ਼ਾਸਤਰੀ, ਸ੍ਰੀਮਤੀ ਵਿਜਯ ਰਾਣੀ, ਦਿਆਨੰਦ ਮਾਡਲ ਸਕੂਲ, ਡੀਏਵੀ ਪਿੰਡੀ ਦਾਸ ਸਕੂਲ, ਡੀਏਵੀ ਸੀਨੀਅਰ ਸੈਕੈਂਡਰੀ ਸਕੂਲ ਦਸੂਹਾ ਦਾ ਸਟਾਫ ਹਾਜ਼ਰ ਸਨl ਇਸ ਮੌਕੇ ਚਾਹ ਪਕੌੜਿਆ ਦਾ ਲੰਗਰ ਅਤੇ ਸਮੂਹ ਆਏ ਹੋਏ ਸੱਜਨਾਂ ਨੂੰ ਲੋਹੜੀ ਵੰਡੀ ਗਈ l