ਫਗਵਾੜਾ,(ਸ਼ਿਵ ਕੋੜਾ): ਆਰ.ਜੇ ਫਿਲਮ ਪ੍ਰੋਡਕਸ਼ਨ ਹਾਉਸ ਵਲੋਂ 1 ਜੂਨ ਨੂੰ ਪੰਜਾਬ ਵਿਚ ਹੋਣ ਜਾ ਰਹੀ ਲੋਕਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਸਮੂਹ ਵੋਟਰਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੁਕ ਕਰਨ ਦੇ ਮਕਸਦ ਨਾਲ ਇਕ ਸ਼ਾਰਟ ਫਿਲਮ ਤਿਆਰ ਕੀਤੀ ਗਈ ਹੈ। ਰੀਤ ਪ੍ਰੀਤ ਪਾਲ ਸਿੰਘ ਦੇ ਨਿਰਦੇਸ਼ਨ ਵਿਚ ਤਿਆਰ 90 ਸੈਕੇਂਡ ਦੀ ਇਸ ਸ਼ਾਰਟ ਫਿਲਮ ਨੂੰ ਐਸ.ਡੀ.ਐਮ ਫਗਵਾੜਾ ਜਸ਼ਨਜੀਤ ਸਿੰਘ ਵਲੋਂ ਰਿਲੀਜ਼ ਕੀਤਾ ਗਿਆ। ਉਹਨਾਂ ਨੇ ਆਰ.ਜੇ ਫਿਲਮ ਪ੍ਰੋਡਕਸ਼ਨ ਹਾਉਸ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਹਰੇਕ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਤਿਹਾਸ ਗਵਾਹੀ ਭਰਦਾ ਹੈ ਕਿ ਇਕ ਵੋਟ ਦੀ ਤਾਕਤ ਨਾਲ ਸਰਕਾਰਾਂ ਬਣ ਤੇ ਡਿੱਗ ਜਾਂਦੀਆਂ ਹਨ। ਇਸ ਲਈ ਆਪਣੀ ਵੋਟ ਦੀ ਕੀਮਤ ਸਮਝਣੀ ਚਾਹੀਦੀ ਹੈ। ਸ਼ਾਰਟ ਫਿਲਮ ਦੇ ਡਾਇਰੈਕਟਰ ਰੀਤ ਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ ਇਸ ਸ਼ਾਰਟ ਫਿਲਮ ਨੂੰ ਵੱਖ-ਵੱਖ ਸੋਸ਼ਲ ਮੀਡੀਆ ਚੈਨਲਾਂ ਤੋਂ ਇਲਾਵਾ ਸਿਨੇਮਾ ਹਾਲ ‘ਚ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੁਕ ਕੀਤਾ ਜਾ ਸਕੇ। ਉਹਨਾਂ ਭਰੋਸਾ ਜਤਾਇਆ ਕਿ ਇਹ ਸ਼ਾਰਟ ਫਿਲਮ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਇਸ ਵਾਰ ਪੰਜਾਬ ਦੇ ਵੋਟਿੰਗ ਪ੍ਰਤੀਸ਼ਤ ਨੂੰ ਵਧਾਉਣ ਵਿਚ ਸਹਾਈ ਬਣੇਗੀ। ਉਹਨਾਂ ਸਹਿਯੋਗ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਅਤੇ ਸਮੂਹ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਮਿਸ ਹਰਿੰਦਰ ਕੌਰ ਸੇਠੀ ਨੋਡਲ ਅਫਸਰ ਕੰਪਲੇਂਟ ਸੈਲ, ਰਾਜੇਸ਼ ਭਨੋਟ ਨੋਡਲ ਅਫਸਰ ਸਵੀਪ ਐਕਟੀਵਿਟੀਜ, ਲੈਕਚਰਾਰ ਰਾਜੇਸ਼ ਕੁਮਾਰ ਬਾਇਓ ਸਵੀਪ ਨੋਡਲ ਅਫਸਰ ਫਗਵਾੜਾ ਤੋਂ ਇਲਾਵਾ ਸ਼ਾਰਟ ਫਿਲਮ ਦੀ ਟੀਮ ਦੇ ਮੈਂਬਰ ਦੇਵ ਵਿਰਕ, ਪਰਮਿੰਦਰ ਮੰਢਾਲੀ, ਸਤਪ੍ਰਕਾਸ਼ ਸੱਗੂ, ਬਬਿਤਾ, ਪੱਲਵੀ, ਰਾਜੇਸ਼ ਕੁਮਾਰ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ, ਸਾਹਿਲ ਰਾਵਤ, ਸਲਵਿੰਦਰ ਸਿੰਘ ਜੱਸੀ, ਕੈਮਰਾ ਮੈਨ ਤੇ ਅਡੀਟਰ ਪਰਮਿੰਦਰ ਸਿੰਘ ਆਦਿ ਹਾਜਰ ਸਨ।

Previous articleਵਿਸ਼ਵ ਟੀਕਾਕਰਨ ਹਫਤੇ ਦੌਰਾਨ 4547 ਬੱਚਿਆਂ ਦਾ ਕੀਤਾ ਗਿਆ ਟੀਕਾਕਰਨ: ਡਾ.ਸੀਮਾ ਗਰਗ
Next articleਵਧੀਕ ਮੁੱਖ ਸਕੱਤਰ ਨੇ ਫ਼ਗਵਾੜਾ ਅਨਾਜ ਮੰਡੀ ਵਿਖੇ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ