ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੰਗਲ ਬਿਹਾਲਾਂ ਦੇ ਅਮ੍ਰਿਤਪਾਲ ਨੇ ਕੀਤਾ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਪ੍ਰਾਪਤ

ਨੰਗਲ ਬਿਹਾਲਾਂ,(ਰਾਜਦਾਰ ਟਾਇਮਸ): ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਰਣਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਦਿਆਰਥੀ ਅਮ੍ਰਿਤਪਾਲ ਸਿੰਘ ਜਮਾਤ ਅੱਠਵੀਂ ਨੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਲਗਾਈ ਗਈ। ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਜੋ ਕੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੰਨਿਆ ਹਾਜੀਪੁਰ ਵਿਖ਼ੇ ਲਗਾਈ ਗਈ ਸੀ। ਛੇਵੀਂ ਤੋਂ ਅੱਠਵੀਂ ਗਰੁੱਪ ਵਿੱਚ ਭਾਗ ਲਿਆ ਅਤੇ ਟਰਾਂਸਪੋਰਟਸ਼ਨ ਅਤੇ ਕੁਮਿਉਨਿਕੇਸ਼ਨ ਥੀਮ ਹੇਠ ਪਹਿਲਾ ਸਥਾਨ ਹਾਸਿਲ ਕੀਤਾ। ਇਸ ਪ੍ਰਦਰਸ਼ਨੀ ਵਿੱਚ ਵੱਖ ਵੱਖ ਸਕੂਲਾਂ ਨੇ ਪੰਜ ਵੱਖ ਵੱਖ ਥੀਮਾਂ ਦੇ ਤਹਿਤ ਭਾਗ ਲਿਆ ਸੀ। ਪ੍ਰਿੰਸੀਪਲ ਰਣਦੀਪ ਸਿੰਘ ਨੇ ਇਸ ਮੌਕੇ ਤੇ ਵਿਦਿਆਰਥੀ ਅਮ੍ਰਿਤਪਾਲ ਸਿੰਘ ਅਤੇ ਇਹਨਾਂ ਦੇ ਗਾਈਡ ਅਧਿਆਪਕ ਸ਼ਿਖਾ ਤਾਲੂਜਾ ਨੂੰ ਵਧਾਈ ਦਿੱਤੀ ਅਤੇ ਅਗਾਂਹ ਵੀਂ ਇਸੇ ਤਰ੍ਹਾਂ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸਦੇ ਨਾਲ ਨਾਲ ਸਕੂਲ ਦੇ ਸਮੂਹ ਸਾਇੰਸ ਵਿਭਾਗ ਨਰੇਸ਼ ਪਾਲ ਦੱਤ ਸਾਇੰਸ ਮਾਸਟਰ ਅਤੇ ਮਨਜਿੰਦਰ ਸਿੰਘ ਨੂੰ ਵੀ ਬਹੁਤ ਬਹੁਤ ਵਧਾਈ ਦਿੱਤੀ।

Previous articleमोदी सरकार के राष्ट्रहित में लिए फैसलों का हर भारतीय ने किया भव्य स्वागत
Next articleरेलगाड़ियों का लिया गया है रेलवे स्टेशनों पर ठहराव प्रदान करने का निर्णय