ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਅਨੋਖੇ ਢੰਗ ਨਾਲ ਮਨਾਇਆ ਨਵਾਂ ਸਾਲ: ਸੁਰੇਸ਼ ਅਰੋੜਾ
ਫਰੀਦਕੋਟ(ਵਿਪਨ ਕੁਮਾਰ ਮਿਤੱਲ): ਦੇਸ਼ ਵਾਸੀਆਂ ਨੇ ਆਪਣੇ ਆਪਣੇ ਢੰਗ ਨਾਲ ਮਨੋਰੰਜਨ ਕਰਕੇ ਮਨਾਇਆ ਜਦੋਂ ਕਿ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਨੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਨਵੇਂ ਸਾਲ ਨੂੰ ਅਨੋਖੇ ਢੰਗ ਨਾਲ ਮਨਾਇਆ ਸੁਸਾਇਟੀ ਮੈਂਬਰਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਚੌਂਕ ਸਾਹਮਣੇ ਸਿਟੀ ਕੋਤਵਾਲੀ ਵਿਖੇ ਸਥਾਪਿਤ ਸੁਤੰਤਰਤਾ ਸੰਗਰਾਮੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਨੂੰ ਖੁੱਲ੍ਹੇ ਪਾਣੀ ਨਾਲ ਇਸ਼ਨਾਨ ਕਰਵਾ ਕੇ ਮਨਾਇਆ। ਭਾਵੇਂ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ 23 ਜਨਵਰੀ ਨੂੰ ਹੈ ਪਰ ਸੁਸਾਇਟੀ ਮੈਂਬਰਾਂ ਨੇ ਦੇਖਿਆ ਕਿ ਨੇਤਾ ਜੀ ਦੇ ਬੁੱਤ ਤੇ ਬਹੁਤ ਜਿਆਦਾ ਮਿੱਟੀ ਜੰਮੀ ਪਈ ਸੀ। ਬੁੱਤ ਵਾਲੇ ਪਲੇਟਫਾਰਮ ਦਾ ਬਹੁਤ ਬੁਰਾ ਹਾਸਲ ਸੀ।ਸ਼੍ਰੀ ਅਰੋੜਾ ਨੇ ਦੱਸਿਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 23ਜਨਵਰੀ 1897 ਨੂੰ ਹੋਇਆ ਉਹ ਇੱਕ ਸੁਤੰਤਰਤਾ ਸੰਗਰਾਮੀ ਅਤੇ ਵੱਡੇ ਨੇਤਾ ਸਨ। ਜੈ ਹਿੰਦ ਦਾ ਨਾਅਰਾ ਸਾਨੂੰ ਉਹਨਾ ਨੇ ਦਿੱਤਾ,ਨੇਤਾ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਲੜਨ ਵਾਸਤੇ ਜਾਪਾਨ ਦੇ ਸਹਿਯੋਗ ਨਾਲ ਆਜ਼ਾਦ ਹਿੰਦ ਫੌਜ ਦਾ ਗਠਨ ਕੀਤਾ।ਅਜਾਦੀ ਦੀ ਲੜਾਈ ਵੇਲੇ ‘ਤੂੰਮ ਮੁਝੇ ਖੂਨ ਦੋ ਮੈਂ ਤੁਮ੍ਹੇ ਅਜ਼ਾਦੀ ਦੂੰਗਾ’ ਦਾ ਨਾਅਰਾ ਵੀ ਉਹਨਾ ਦਾ ਸੀ।ਇਸ ਕਰਕੇ ਸੁਸਾਇਟੀ ਮੈਂਬਰਾਂ ਨੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸੁਭਾਸ਼ ਚੰਦਰ ਬੋਸ ਦੇ ਬੁੱਤ ਨੂੰ ਇਸ਼ਨਾਨ ਕਰਵਾਇਆ ਅਤੇ ਸਾਫ਼ ਸਫ਼ਾਈ ਕੀਤੀ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸ਼੍ਸੁਰੇਸ਼ ਅਰੋੜਾ,ਜੀਤ ਸਿੰਘ ਸਿੱਧੂ,ਰਾਮ ਤੀਰਥ,ਰਜਵੰਤ ਸਿੰਘ ਅਤੇ ਲਾਈਨ ਵਿੱਕੀ ਹਾਜਰ ਸਨ। ਇੰਦਰ ਜੀਤ ਸਿੰਘ ਖੀਵਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਫਰੀਦਕੋਟ ਨੇ ਸੁਸਾਇਟੀ ਮੈਂਬਰਾਂ ਦੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸੁਤੰਤਰਤਾ ਸੰਗਰਾਮੀਆ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।

Previous articleਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਲਗਾਏ ਵਾਹਨਾਂ ਤੇ ਰਿਫਲੈਕਟਰ
Next articleਬਾਬਾ ਫ਼ਰੀਦ ਪ੍ਰੈੱਸ ਵੈਲਫ਼ੇਅਰ ਸੁਸਾਇਟੀ ਨੇ ਮਿੱਠੇ ਚੌਲਾਂ ਦਾ ਲਗਾਇਆ ਲੰਗਰ