ਭਵਾਨੀਗੜ੍ਹ,(ਵਿਜੈ ਗਰਗ); ਹਰ ਸਾਲ ਦੀ ਤਰ੍ਹਾਂ ਇਸ ਵਾਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਮਨਾਏ ਸ਼ਹੀਦੀ ਦਿਹਾੜੇ ਉਪਰੰਤ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਫਤਿਹਗੜ੍ਹ ਸਾਹਿਬ ਤੋਂ ਚੱਲਕੇ ਭਾਦਸੋਂ ਨਾਭਾ ਦੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਭਵਾਨੀਗੜ੍ਹ ਬਲਾਕ ਦੇ ਪਿੰਡਾਂ ਵਿਚ ਦਾਖਲ ਹੋ ਕੇ ਬਖਤੜੀ, ਬਖੋਪੀਰ, ਦਿਆਲਪੁਪਰਾ, ਕਾਕੜਾ, ਭਵਾਨੀਗੜ੍ਹ, ਬਾਲਦ ਕੋਠੀ ਹੁੰਦਾ ਹੋਇਆ ਆਲੋਅਰਖ ਜਾ ਕੇ ਸਮਾਪਤੀ ਦੀ ਅਰਦਾਸ ਕੀਤੀ।

ਦੇਰ ਰਾਤ ਆਲੋਅਰਖ ਪਹੁੰਚੇ ਨਗਰ ਕੀਰਤਨ ਦਾ ਥਾਂ ਥਾਂ ਭਰਵਾਂ ਸਵਾਗਤ

ਨਗਰ ਕੀਰਤਨ ਦਾ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੰਗਤਾਂ ਵਲੋਂ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਅਕਾਲੀ-ਬਸਪਾ ਦੇ ਮੁੱਖ ਸੇਵਾਦਾਰ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜਾਦਿਆਂ ਦੀ ਕੁਰਬਾਨੀ ਦੀ ਮਿਸਾਲ ਦੁਨੀਆਂ ਵਿਚ ਹੋਰ ਕਿਧਰੇ ਨਹੀਂ ਮਿਲਦੀ।ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੀ ਲਾਸਾਨੀ ਕੁਰਬਾਨੀ ਅੱਗੇ ਪੂਰੀ ਦੁਨੀਆਂ ਦਾ ਸਿਰ ਝੁਕਦਾ ਹੈ।ਉਹਨਾਂ ਦੱਸਿਆ ਕਿ ਸਿੱਖ ਕੌਮ ਦਾ ਇਤਿਹਾਸ ਸ਼ਹੀਦੀਆਂ ਭਰਿਆ ਬਹੁਤ ਵੱਡਾ ਇਤਿਹਾਸ ਹੈ।ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਦੇ ਪ੍ਰਧਾਨ ਗੁਰਦਿੱਤ ਸਿੰਘ ਨੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਨਿਰਮਲ ਸਿੰਘ ਭੜੋ ਸਾਬਕਾ ਮੈਂਬਰ ਐਸਜੀਪੀਸੀ, ਹਰਵਿੰਦਰ ਸਿੰਘ ਕਾਕੜਾ, ਨੰਬਰਦਾਰ ਬਲਦੇਵ ਸਿੰਘ ਆਲੋਅਰਖ, ਰੁਪਿੰਦਰ ਸਿੰਘ ਰੰਧਾਵਾ, ਰਵਜਿੰਦਰ ਸਿੰਘ ਕਾਕੜਾ, ਗੱਗੀ ਸੰਘਰੇੜੀ,  ਹਰਜਿੰਦਰ ਸਿੰਘ ਮਾਝਾ, ਸਮਸ਼ੇਰ ਸਿੰਘ ਮਾਝਾ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਨੰਬਰਦਾਰ, ਦਿਲਬਾਗ ਸਿੰਘ ਆਲੋਅਰਖ, ਅਮਨ ਮਾਨ ਪ੍ਰਧਾਨ ਐਸ.ਓ.ਆਈ, ਪ੍ਰਤਾਪ ਸਿੰਘ ਢਿਲੋਂ, ਸਤਿਗੁਰ ਸਿੰਘ ਮਾਝੀ ਅਤੇ ਬਲਵਿੰਦਰ ਸਿੰਘ ਮਾਝੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।