ਭਵਾਨੀਗੜ੍ਹ,(ਵਿਜੈ ਗਰਗ): ਪਿੰਡ ਕਾਕੜਾ ਵਿਖੇ  ਕਿਸਾਨ ਜੀਤ ਸਿੰਘ ਦੇ ਖੇਤ ਵਿਚ ਆਏ ਜੰਗਲੀ ਸੂਰ ਅਤੇ ਹੋਰ ਅਵਾਰਾ ਜਾਨਵਰਾਂ ਨੇ ਖੜ੍ਹੀ ਕਣਕ ਦਾ ਨੁਕਸਾਨ ਖਾਲ਼ਾਂ ਨੂੰ ਢਹਿ ਢੇਰੀ ਕਰ ਦਿੱਤਾ। ਕਿਸਾਨ ਜੀਤ ਸਿੰਘ ਕਾਕਡ਼ਾ ਅਤੇ ਦਰਸ਼ਨ ਸਿੰਘ ਸੰਗਤਪੁਰਾ, ਦਿਲਜੀਤ ਸਿੰਘ ਸਕਰੌਦੀ, ਬਸ਼ੀਰ ਖਾਨ ਸਕਰੌਦੀ, ਅਮਰੀਕ ਸਿੰਘ ਫਤਿਹਗਡ਼੍ਹ ਛੰਨਾਂ, ਜਗਸੀਰ ਸਿੰਘ ,ਬੱਬੀ ਸਿੰਘ ਜੌਲੀਆਂ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਰਾਤ ਦੇ ਵੇਲੇ ਇਹ ਜੰਗਲੀ ਸੂਰ ਅਤੇ ਨੀਲ ਗਊਆਂ (ਰੋਜ਼) ਸਾਡੇ ਖੇਤਾਂ ਵਿੱਚ ਆ ਕੇ ਸਾਡਾ ਬਹੁਤ ਨੁਕਸਾਨ ਕਰਦੇ ਹਨ।ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵੀ ਸਾਡਾ ਬਹੁਤ ਨੁਕਸਾਨ ਕਰ ਦਿੱਤਾ ਹੈ। ਇਨ੍ਹਾਂ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਜਾਨਵਰਾਂ ਦਾ ਕੋਈ ਹੱਲ ਕੀਤਾ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਜੇ ਪ੍ਰਸ਼ਾਸਨ ਨੇ ਇਨ੍ਹਾਂ ਦਾ ਹੱਲ ਨਾ ਕੀਤਾ ਤਾਂ ਉਹ ਰਾਤ ਨੂੰ ਫੜ ਕੇ ਪ੍ਰਸ਼ਾਸਨ ਦੇ ਦਫਤਰਾਂ ਅੱਗੇ ਛੱਡਣਗੇ। ਉਨ੍ਹਾਂ ਦੱਸਿਆ ਕਿ ਮਹਿੰਗੇ ਭਾਅ ਦੇ ਬੀਜਾਂ ਨਾਲ ਪਾਲੀ ਛੋਟੀ ਛੋਟੀ ਕਣਕ ਦਾ ਇਹ ਅਵਾਰਾ ਜਾਨਵਰ ਹਰ ਸਾਲ ਸਾਡਾ ਵੱਡਾ ਨੁਕਸਾਨ ਕਰਦੇ ਹਨ।