ਭਵਾਨੀਗੜ੍ਹ.(ਵਿਜੈ ਗਰਗ): ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਵੱਲੋਂ ਨਵੇਂ ਪਦ ਉਨੱਤ ਲੈਕਚਰਾਰ ਸਾਥੀਆਂ ਨੂੰ ਆਪਣੇ ਪਰਿਵਾਰ ਵਿੱਚ ਸ਼ਾਮਲ ਕਰਨ ਮੌਕੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ ਤੇ ਲੱਗਭੱਗ 120 ਦੇ ਕਰੀਬ ਨਵੇਂ ਪਦ ਉਨੱਤ ਲੈਕਚਰਾਰਾਂ ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਸਮਾਗਮ ਦੀ ਸ਼ੋਭਾ ਵਿੱਚ ਵਾਧਾ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਜਗਰੂਪਸਿੰਘ ਬਾਲੀਆਂ ਨੇ ਸਮੂਹ ਪਦ ਉਨੱਤ ਲੈਕਚਰਾਰਾਂ ਤੇ ਪ੍ਰਿੰਸੀਪਲਾਂ ਨੂੰ ਜੀ ਆਇਆਂ ਕਿਹਾ ਤੇ ਯੂਨੀਅਨ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ। ਲੈਕਚਰਾਰ ਸਰਬਜੀਤ ਸਿੰਘ ਉਪਲੀ ਚੱਠੇ ਨੇ ਲੈਕਚਰਾਰ ਸਾਥੀਆਂ ਨੂੰ ਮੁਬਾਰਕਬਾਦ ਦਿੱਤੀ।ਮੰਚ ਸੰਚਾਲਨ ਲੈਕਚਰਾਰ ਸ਼ਿਸ਼ਨ ਕੁਮਾਰ ਨੇ ਬਾਖੂਬੀ ਨਿਭਾਇਆ। ਸਮਾਗਮ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸਾਨੂੰ ਆਪਣੇ ਮਾਣ ਸਨਮਾਨ ਦੀ ਬਹਾਲੀ ਲਈ ਸ਼ੰਘਰਸ਼ ਦਾ ਰਸਤਾ ਅਪਨਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।ਇਸ ਮੌਕੇ ਨਵੇਂ ਬਣੇ ਪ੍ਰਿੰਸੀਪਲ ਦਿਆਲ ਸਿੰਘ,ਬਲਵਿੰਦਰ ਸਿੰਘ ,ਮੁੱਖ ਅਧਿਆਪਕ ਡਾ.ਪਰਮਿੰਦਰ ਸਿੰਘ ਦੇਹੜ,ਸਪਰਨ ਸਿੰਗਲਾ ਨੇ ਵੀ ਲੈਕ ਯੂਨੀਅਨ ਦੇ ਉੱਦਮ ਦੀ ਸਲਾਘਾ ਕੀਤੀ।ਨਵੇ ਪਦ ਉਨੱਤ ਲੈਕਚਰਾਰਾਂ ਵਿਚੋਂ ਕੁਲਵਿੰਦਰ ਮੋਹਲ,ਕਾਮਨਾ ਦੇਵੀ, ਤਨਵੀਰ ਕੌਰ, ਬਲਜੀਤ ਸਿੰਘ, ਸ਼ੁਭਲਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਅੱਜ ਦੇ ਸਨਮਾਨ ਸਮਾਰੋਹ ਵਿੱਚ ਪਹੁੰਚ ਕੇ ਮਾਣ ਮਹਿਸੂਸ ਕਰਦੇ ਹਨ ਤੇ ਜਥੇਬੰਦੀ ਨਾਲ ਤਨ,ਮਨ, ਧਨ ਨਾਲ ਜੁੜੇ ਰਹਿਣਗੇ।

ਲੈਕਚਰਾਰਾ ਤੇ ਪ੍ਰਿੰਸੀਪਲਾ ਦਾ ਸਨਮਾਨ ਕਰਨ ਉਪਰੰਤ ਵੱਡੀ ਗਿਣਤੀ ਵਿੱਚ ਸ਼ਾਮਲ ਲੈਕਚਰਾਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਪੂਰੀ ਜਿਲ੍ਹਾ ਟੀਮ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਇਹ ਸਨਮਾਨ ਸਮਾਰੋਹ ਆਪਣੇ ਆਪ ਵਿੱਚ ਨਿਵੇਕਲਾ ਕਦਮ ਹੈ ਜਿਹਾੜ ਕਿ ਦੂਸਰੇ ਜਿਲਿਆ ਲਈ ਪ੍ਰੇਰਨਾ ਸਰੋਤ ਹੈ।ਉਹਨਾਂ ਨਵੇਂ ਬਣੇ ਲੈਕਚਰਾਰਾ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਇਹ ਪਦ ਉੱਨਤੀਆਂ ਕਾਫੀ ਸਮਾਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ ਪਰੰਤੂ ਸਰਕਾਰਾਂ ਸਿੱਖਿਆ ਨੂੰ ਬੋਝ ਅਤੇ ਵਾਧੂ ਕੰਮ ਸਮਝ ਰਹੀਆਂ ਹਨ ਤੇ ਅੰਕੜਿਆਂ ਦੀ ਖੇਡ ਬਣਾ ਕੇ ਸਿੱਖਿਆ ਸਿਸਟਮ ਨੂੰ ਤਬਾਹ ਕਰਨਾ ਚਾਹੁੰਦੀਆਂ ਹਨ।ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਵਾਲੀਆ ਨੇ ਸਮੂਹ ਲੈਕਚਰਾਰ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਤੁਹਾਡੇ ਤੇ ਮਾਣ ਰਹੇਗਾ ਤੇ ਜਥੇਬੰਦੀ ਤੁਹਾਡੇ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਹਰਵਿੰਦਰ ਸਿੰਘ ਮੋਤੀ,ਨਵਦੀਪ ਕਾਂਸਲ ,ਅਨੀਸ਼ ਕੁਮਾਰ ਸਿੰਗਲਾ,ਵਿੱਕੀ ਸਿੰਗਲਾ,ਜਤਿੰਦਰ ਵਿੱਕੀ,ਦਵਿੰਦਰ ਕੁਮਾਰ,ਗੁਲਜ਼ਾਰ ਸਿੰਘ ਚੀਮਾ,ਬਲਵਿੰਦਰ ਸਿੰਘ ਬੀਰਕਲਾਂ,ਜਰਨੈਲ ਸਿੰਘ ਉੱਭਾਵਾਲ, ਤੇ ਹੋਰ ਲੈਕਚਰਾਰ ਸਾਥੀ ਸ਼ਾਮਲ ਸਨ।