ਕਿਹਾ, ਚੋਣ ਨੂੰ ਦੇਖ ਕੇ ਕੈਪਟਨ ਆਏ ਮਹਿਲਾਂ ਤੋਂ ਬਾਹਰ
ਦਸੂਹਾ,(ਰਾਜਦਾਰ ਟਾਇਮਸ): ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜੁਆਇੰਟ ਸੈਕਟਰੀ ਸੰਜੇ ਕੁਮਾਰ ਰੰਜਨ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਤਾਂ ਕਿਤੇ ਵੀ ਦਿਖਾਈ ਨਹੀਂ ਦਿੱਤੇ ਤੇ ਆਪਣੇ ਮਹਿਲਾਂ ਵਿੱਚ ਬੈਠ ਕੇ ਹੀ ਸਰਕਾਰ ਚਲਾਉਂਦੇ ਰਹੇ ! ਲੇਕਿਨ ਹੁਣ ਚੋਣਾਂ ਲਾਗੇ ਆਉਂਦੇ ਦੇਖ ਕੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਯਾਦ ਆਉਣੀ ਸ਼ੁਰੂ ਹੋ ਗਈ ! ਹੁਣ ਉਹ ਮਹਿਲਾਂ ਤੋਂ ਬਾਹਰ ਨਿਕਲ ਕੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਨ ਦਾ ਡਰਾਮਾ ਕਰ ਰਹੇ ਹਨ! ਇਸ ਦੌਰਾਨ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਉਹ ਉਦਘਾਟਨ ਕਰ ਰਹੇ ਹਨ ਤੇ ਫੰਡ ਵੰਡ ਰਹੇ ਹਨ, ਜੋ ਕਿ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਧੋਖਾ ਹੈ ! ਉਨ੍ਹਾਂ ਨੇ ਕਿਹਾ ਕਿ ਸਾਢੇ ਚਾਰ ਸਾਲ ਪੰਜਾਬ ਦੀ ਜਨਤਾ ਚਾਹੇ ਕਿਸੇ ਵੀ ਵਰਗ ਦੀ ਹੋਏ ਉਹ ਪੂਰੀ ਤਰ੍ਹਾਂ ਦੁਖੀ ਰਹੀ ਤੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਧਰਨੇ ਮੁਜ਼ਾਹਰੇ ਕਰਨੇ ਪਏ, ਪਰ ਕੈਪਟਨ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ! ਲੋਕਾਂ ਦੁਆਰਾ ਕੀਤੇ ਗਏ ਰੋਸ ਪ੍ਰਦਰਸ਼ਨਾਂ ਵਿਚ ਲੋਕਾਂ ਦੀ ਆਵਾਜ਼ ਨੂੰ ਪੁਲਸ ਦੇ ਬਲ ਤੇ ਦੱਬਣ ਦੀ ਕੋਸ਼ਿਸ਼ ਸਾਢੇ ਚਾਰ ਸਾਲ ਲਗਾਤਾਰ ਕੀਤੀ ਜਾਂਦੀ ਰਹੀ ਹੈ ! ਇਸ ਦੇ ਨਾਲ ਕਾਂਗਰਸ ਦੇ ਵਿਧਾਇਕ ਵੀ ਆਪਣੇ ਹਲਕਿਆਂ ਵਿੱਚੋਂ ਸਾਢੇ ਚਾਰ ਸਾਲ ਪੂਰੀ ਤਰ੍ਹਾਂ ਗੁੰਮਸ਼ੁਦਾ ਰਹੇ ,ਹੁਣ ਇਹ ਵਿਧਾਇਕ ਵੀ ਲੋਕਾਂ ਵਿਚ ਚੋਣਾਂ ਨੂੰ ਦੇਖ ਕੇ ਥੋੜ੍ਹਾ ਬਹੁਤ ਨਜ਼ਰ ਆਉਣੇ ਸ਼ੁਰੂ ਹੋਏ ਹਨ, ਲੇਕਿਨ ਪੰਜਾਬ ਦੀ ਜਨਤਾ ਬਹੁਤ ਸਮਝਦਾਰ ਹੈ ! ਪੰਜਾਬ ਦੀ ਜਨਤਾ ਹੁਣ ਕਾਂਗਰਸ ਨੂੰ ਮੂੰਹ ਨਹੀਂ ਲਗਾਏਗੀ ! ਉਨ੍ਹਾਂ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਦੀ ਹਮਦਰਦ ਹੁੰਦੀ ਤੇ ਇਹ ਜੋ ਗਰਾਂਟਾਂ ਚੈਕ ਉਦਘਾਟਨ ਕੀਤੇ ਜਾ ਰਹੇ ਹਨ, ਉਹ ਪਹਿਲਾਂ ਵੀ ਕੀਤੇ ਜਾ ਸਕਦੇ ਸਨ ! ਲੇਕਿਨ ਹੁਣ ਕਾਂਗਰਸ ਦੇ ਵਿਧਾਇਕ ਤੇ ਮੁੱਖ ਮੰਤਰੀ ਇਹ ਸੋਚਦੇ ਹਨ ਕਿ ਜਨਤਾ ਉਨ੍ਹਾਂ ਦੇ ਬਹਿਕਾਵੇ ਵਿੱਚ ਆ ਜਾਵੇਗੀ ! ਉਨ੍ਹਾਂ ਨੇ ਕਿਹਾ ਕਿ ਹੁਣ ਕੈਪਟਨ ਇਹ ਕਹਿ ਰਹੇ ਹਨ ਕਿ ਕਿਸਾਨ ਦਿੱਲੀ ਜਾਂ ਹਰਿਆਣਾ ਜਾ ਕੇ ਪ੍ਰਦਰਸ਼ਨ ਕਾਰਨ ਜੋ ਕਿ ਗ਼ਲਤ ਹੈ ! ਕਿਸਾਨ ਆਪਣੇ ਹੱਕਾਂ ਦੇ ਲਈ ਲੜ ਰਹੇ ਹਨ ! ਅੱਜ ਪੰਜਾਬ ਦਾ ਹਰ ਵਰਗ ਚਾਹੁੰਦਾ ਹੈ ਕਿ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ!