ਭਵਾਨੀਗੜ੍ਹ,(ਵਿਜੈ ਗਰਗ): ਲੋਕ ਇਨਸਾਫ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸੰਗਰੂਰ ਸ.ਤਲਵਿੰਦਰ ਸਿੰਘ ਮਾਨ ਵੱਲੋਂ ਪਾਰਟੀ ਦਫ਼ਤਰ ਵਿਖੇ ਬਲਾਕ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ ਸੰਗਰੂਰ ਬਲਾਕ ਦੇ ਚਾਰ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ । ਇਸ ਮੌਕੇ ਨਰਾਇਣ ਵਰਮਾ ਨੂੰ ਸੰਗਰੂਰ ਦਾ ਬਲਾਕ ਪ੍ਰਧਾਨ , ਵਿੱਕੀ ਵਿਨਾਇਕ ਨੂੰ ਬਲਾਕ ਪ੍ਰਧਾਨ ਸੰਗਰੂਰ ( ਯੂਥ ਵਿੰਗ ) , ਮਨੋਜ ਬੇਦੀ ਨੂੰ ਬਲਾਕ ਪ੍ਰਧਾਨ ਸੰਗਰੂਰ ( ਵਪਾਰ ਵਿੰਗ ) ਅਤੇ ਦੀਪਕ ਵਰਮਾ ਨੂੰ ਪਾਰਟੀ ਦੇ ਵਿਦਿਆਰਥੀ ਵਿੰਗ ( ਸਟੂਡੈਂਟਸ ਇਨਸਾਫ ਮੋਰਚਾ ) ਦਾ ਬਲਾਕ ਪ੍ਰਧਾਨ ਸੰਗਰੂਰ ਨਿਯੁਕਤ ਕੀਤਾ ਗਿਆ । ਸ੍:ਮਾਨ ਨੇ ਆਪਣੀ ਪਾਰਟੀ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ ਅਤੇ ਬਲਾਕ ਦੇ ਨਵੇਂ ਬਣਾਏ ਪ੍ਰਧਾਨਾਂ ਨੂੰ ਦੱਸਿਆ ਕਿ ਵੱਧ ਤੋਂ ਵੱਧ ਲੋਕਾਂ ਵਿੱਚ ਜਾਕੇ ਲੋਕ ਇਨਸਾਫ ਪਾਰਟੀ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਨਵ ਨਿਧੁਕਤ ਪ੍ਰਧਾਨਾਂ ਨੇ ਵੀ ਪੂਰਾ ਭਰੋਸਾ ਕਿ ਇਸ ਪਾਰਟੀ ਦੇ ਨਾਲ ਹਾਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਂਗੇ ਅਤੇ ਹਰ ਤਰ੍ਹਾਂ ਪਾਰਟੀ ਦੇ ਨਾਲ ਹਾਂ।