ਮੰਤਰੀ ਨੇ ਵਾਰਡ ਨੰਬਰ 5 ਨਿਊ ਕਲੋਨੀ ’ਚ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਸੜਕ ਦੇ ਨਿਰਮਾਣ ਕੰਮ ਦਾ ਰੱਖਿਆ ਨੀਂਹ ਪੱਥਰ
ਨਿਊ ਕਲੋਨੀ ਵੈਲਫੇਅਰ ਸੋਸਾਇਟੀ ਊਨਾ ਰੋਡ ਨੂੰ ਸਟਰਾਮ ਵਾਟਰ ਟੈਂਕ ਲਈ ਸੌਂਪਿਆ 10 ਲੱਖ ਰੁਪਏ ਦਾ ਚੈਕ
ਹੁਸ਼ਿਆਰਪੁਰ,: ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਹੁਸਿਆਰਪੁਰ ਵਿਚ ਵੱਡੇ ਪੱਧਰ ’ਤੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਇਸ ਖੇਤਰ ਵਿਚ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋ ਜਾਵੇਗਾ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਮਿਲਣਗੀਆਂ। ਉਹ ਵਾਰਡ ਨੰਬਰ 5 ਦੇ ਨਿਊ ਕਲੋਨੀ ਵਿਚ ਸੜਕ ਨਿਰਮਾਣ ਕੰਮ ਦਾ ਨੀਂਹ ਪੱਥਰ ਰੱਖਣ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਇਸ ਸੜਕ ਨਾਲ ਇਲਾਕਾ ਨਿਵਾਸੀਆਂ ਨੂੰ ਕਾਫ਼ੀ ਸੁਵਿਧਾ ਮਿਲੇਗੀ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ।
ਇਸ ਦੌਰਾਨ ਨਿਊ ਕਲੋਨੀ ਵੈਲਫੇਅਰ ਸੋਸਾਇਟੀ ਊਨਾ ਰੋਡ ਨੂੰ ਸਟਰਾਮ ਵਾਟਰ ਟੈਂਕ ਲਈ ਵੀ 10 ਲੱਖ ਰੁਪਏ ਦਾ ਚੈਕ ਸੌਂਪਿਆ। ਉਨ੍ਹਾਂ ਕਿਹਾ ਕਿ ਇਸ ਸਟਰਾਮ ਵਾਟਰ ਟੈਂਕ ਨਾਲ ਇਲਾਕੇ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਨਿਊ ਕਲੋਨੀ ਵੈਲਫੇਅਰ ਸੋਸਾਇਟੀ ਊਨਾ ਰੋਡ ਵਲੋਂ ਵਾਰਡ ਦੇ ਵਿਕਾਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਇਲਾਕੇ ਦੀ ਨੁਹਾਰ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਵਿਚ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਕੌਂਸਲਰ ਮੀਨਾ ਸ਼ਰਮਾ, ਵਿਜੇ ਅਗਰਵਾਲ, ਨਿਊ ਕਲੋਨੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕੇ.ਡੀ.ਸ਼ੋਰੀ, ਵਿਨੋਦ ਕਪੂਰ, ਹਰਭਜਨ ਸਿੰਘ, ਪ੍ਰਦੀਪ ਖੁੱਲਰ, ਪ੍ਰਵਲ ਕਪੂਰ, ਮਨੀਸ਼ ਗੌਤਮ, ਪਰਮਿੰਦਰ ਕਪੂਰ, ਰਾਜੀਵ ਮਹਿਤਾ, ਸੁਨੀਲ ਕੁਮਾਰ, ਵਰੁਣ ਸ਼ਰਮਾ ਆਸ਼ੂ, ਰਾਮਪਾਲ ਸ਼ਰਮਾ, ਬੂਟਾ ਰਾਮ, ਰਾਜਨ ਓਹਰੀ, ਸੁਭਾਸ਼ ਸ਼ਰਮਾ, ਹਰੀਸ਼ ਬਤਰਾ, ਸ਼ੇਖਰ ਸੂਦ, ਰਮਨ ਜੈਨ, ਸ਼ਹਿਰੀ ਕਾਂਗਰਸ ਪ੍ਰਧਾਨ ਮੁਕੇਸ਼ ਡਾਬਰ ਤੋਂ ਇਲਾਵਾ ਹੋਰ ਵਾਰਡ ਸਵਾਸੀ ਵੀ ਮੌਜੂਦ ਸਨ।