3 ਵਾਰਡਾਂ ’ਚ ਭਾਜਪਾ ਅਤੇ ਇਕ ’ਚ ਅਕਾਲੀ ਉਮੀਦਵਾਰ ਜੇਤੂ ਰਿਹਾ
ਮੁਕੇਰੀਆਂ,:
ਨਗਰ ਕੌਂਸਲ ਮੁਕੇਰੀਆਂ ਦੇ 15 ਵਾਰਡਾਂ ਦੇ ਨਤੀਜਿਆਂ ਵਿੱਚ 11 ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਜਦਕਿ ਭਾਜਪਾ ਨੇ 3 ਵਾਰਡਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਉਮੀਦਵਾਰ ਜੇਤੂ ਰਿਹਾ।
ਸਥਾਨਕ ਐਸ.ਪੀ.ਐਨ. ਕਾਲਜ ਵਿੱਚ ਹੋਈ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਾਰਡ ਨੰਬਰ 1 ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਮਿੰਦਰ ਕੌਰ ਨੂੰ 733, ਆਜ਼ਾਦ ਉਮੀਦਵਾਰ ਗੁਰਜੀਤ ਕੌਰ ਨੂੰ 483, ਭਾਜਪਾ ਦੀ ਆਸ਼ਾ ਰਾਣੀ ਨੂੰ 80 ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਮਿਤਰੀ ਦੇਵੀ ਨੂੰ 10 ਵੋਟਾਂ ਮਿਲੀਆਂ ਜਦਕਿ 6 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 2 ਵਿੱਚ ਕਾਂਗਰਸੀ ਉਮੀਦਵਾਰ ਸਤਨਾਮ ਨੂੰ 509, ਅਕਾਲੀ ਉਮੀਦਵਾਰ ਮਨਮੋਹਨ ਸਿੰਘ ਨੂੰ 321, ਬਲਵਿੰਦਰ ਸਿੰਘ ਨੂੰ 220, ਆਜ਼ਾਦ ਉਮੀਦਵਾਰ ਕਮਲਦੀਪ ਨੂੰ 65 ਅਤੇ ਆਪ ਦੇ ਉਮੀਦਵਾਰ ਅਮਰਜੀਤ ਨੂੰ 12 ਵੋਟਾਂ ਮਿਲੀਆਂ ਜਦਕਿ 10 ਵੋਟਾਂ ਨੋਟਾ ਨੂੰ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 3 ਵਿੱਚ ਕਾਂਗਰਸੀ ਉਮੀਦਵਾਰ ਰਾਧਿਕਾ ਨੂੰ 705, ਭਾਜਪਾ ਉਮੀਦਵਾਰ ਅਨੂ ਸਾਹਨੀ ਨੂੰ 455, ਅਕਾਲੀ ਉਮੀਦਵਾਰ ਸੁਨੀਤਾ ਕੁਮਾਰੀ ਨੂੰ 221 ਅਤੇ ਆਪ ਉਮੀਦਵਾਰ ਕਾਂਤਾ ਦੇਵੀ ਨੂੰ 11 ਵੋਟਾਂ ਪਈਆਂ ਜਦਕਿ 9 ਵੋਟਾਂ ਨੋਟਾ ਨੂੰ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 4 ਵਿੱਚ ਕਾਂਗਰਸੀ ਉਮੀਦਵਾਰ ਰਣਜੋਧ ਸਿੰਘ ਨੇ 680 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਭਾਜਪਾ ਉਮੀਦਵਾਰ ਨੀਰਜ ਸਾਹਨੀ ਨੇ 418, ਆਜ਼ਾਦ ਉਮੀਦਵਾਰ ਵਰਿੰਦਰ ਸਿੰਘ ਨੇ 71 ਅਤੇ ਆਪ ਦੇ ਸਵਰਨ ਸਿੰਘ ਨੂੰ 13 ਵੋਟਾਂ ਪਈਆਂ। ਵਾਰਡ ਵਿੱਚੋਂ ਨੋਟਾ ਨੂੰ 2 ਵੋਟਾਂ ਗਈਆਂ।
ਇਸੇ ਤਰ੍ਹਾਂ ਵਾਰਡ ਨੰਬਰ 6 ਵਿੱਚ ਕਾਂਗਰਸ ਉਮੀਦਵਾਰ ਵਿਨੋਦ ਕੁਮਾਰ ਨੂੰ 598 ਵੋਟਾਂ ਪਈਆਂ ਜਦਕਿ ਭਾਜਪਾ ਦੇ ਅਨੂਪ ਕੁਮਾਰ ਨੂੰ 586, ਆਪ ਦੇ ਵਿਜੇ ਲਕਸ਼ਮੀ ਨੂੰ 20 ਵੋਟਾਂ ਪੈਣ ਦੇ ਨਾਲ-ਨਾਲ 6 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 8 ਵਿੱਚ ਕਾਂਗਰਸੀ ਉਮੀਦਵਾਰ ਦੀ ਮੱਖਣ ਸਿੰਘ ਨੂੰ 647 ਵੋਟਾਂ ਪਈਆਂ ਜਦਕਿ ਭਾਜਪਾ ਦੇ ਵਿਨੋਦ ਕੁਮਾਰ ਨੂੰ 564, ਸ਼੍ਰੋਮਣੀ ਅਕਾਲੀ ਦਲ ਦੇ ਜੈ ਰਾਜ ਨੂੰ 54, ਆਪ ਦੇ ਦਰਸ਼ਨ ਸਿੰਘ ਨੂੰ 21 ਵੋਟਾਂ ਪੈਣ ਦੇ ਨਾਲ-ਨਾਲ 7 ਵੋਟਾਂ ਨੋਟਾ ਨੂੰ ਗਈਆਂ।  ਵਾਰਡ ਨੰਬਰ 10 ਵਿੱਚ ਕਾਂਗਰਸੀ ਉਮੀਦਵਾਰ ਸਚਿਨ ਸਾਮਿਆਲ ਨੂੰ 856 ਵੋਟਾਂ ਪਈਆਂ ਜਦਕਿ ਭਾਜਪਾ ਦੇ ਜੋਤੀ ਮਨਕੋਟੀਆ ਨੂੰ 291 ਅਤੇ ਆਪ ਦੇ ਰਮਨ ਡੋਗਰਾ ਨੂੰ 33 ਵੋਟਾਂ ਮਿਲੀਆਂ ਅਤੇ 5 ਵੋਟਾਂ ਨੋਟਾ ਨੂੰ ਪਈਆਂ। ਵਾਰਡ ਨੰਬਰ 12 ਵਿੱਚ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਨੂੰ 734 ਵੋਟਾਂ ਪਈਆਂ ਜਦਕਿ ਅਕਾਲੀ ਉਮੀਦਵਾਰ ਵਿਨੇ ਕੁਮਾਰ ਨੂੰ 156, ਭਾਜਪਾ ਉਮੀਦਵਾਰ ਰੀਤੂ ਨੂੰ 37 ਵੋਟਾਂ ਪਈਆਂ ਅਤੇ 6 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਰਮਨ ਰਾਣੀ ਨੇ 573 ਵੋਟਾਂ ਹਾਸਲ ਕੀਤੀਆਂ ਜਦਕਿ ਆਜ਼ਾਦ ਉਮੀਦਵਾਰ ਪ੍ਰਭਜੀਤ ਕੌਰ ਨੂੰ 272 ਅਤੇ ਭਾਜਪਾ ਉਮੀਦਵਾਰ ਸੁਮਿਤਰੀ ਦੇਵੀ ਨੂੰ 164 ਵੋਟਾਂ ਪਈਆਂ ਅਤੇ 9 ਵੋਟਾਂ ਨੋਟਾ ਨੂੰ ਗਈਆਂ।
ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਸੇਵਾ ਸਿੰਘ ਨੇ 511 ਵੋਟਾਂ ਹਾਸਲ ਕੀਤੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ 379, ਭਾਜਪਾ ਉਮੀਦਵਾਰ ਰਮੇਸ਼ ਕੁਮਾਰ ਨੂੰ 27 ਅਤੇ ਆਪ ਉਮੀਦਵਾਰ ਨਰਿੰਦਰ ਸਿੰਘ ਨੂੰ 23 ਵੋਟਾਂ ਪਈਆਂ ਅਤੇ ਇਕ ਵੋਟ ਨੋਟਾ ਨੂੰ ਗਈ। ਵਾਰਡ ਨੰਬਰ 15 ਵਿੱਚ ਕਾਂਗਰਸੀ ਉਮੀਦਵਾਰ ਵਿਨੋਦ ਕੁਮਾਰ ਨੂੰ 612 ਵੋਟਾਂ ਪ੍ਰਾਪਤ ਹੋਈਆਂ ਜਦਕਿ ਆਜ਼ਾਦ ਉਮੀਦਵਾਰ ਵਿਜੇ ਕੁਮਾਰ ਨੂੰ 366, ਭਾਜਪਾ ਦੇ ਵਿਸ਼ਾਲ ਹੰਸ ਨੂੰ 267 ਅਤੇ ਆਪ ਦੇ ਬਲਵਿੰਦਰ ਸਿੰਘ ਨੂੰ 52 ਵੋਟਾਂ ਪਈਆਂ ਅਤੇ 7 ਵੋਟਾਂ ਨੋਟਾ ਨੂੰ ਗਈਆਂ।
ਵਾਰਡ ਨੰਬਰ 5 ਵਿੱਚੋਂ ਭਾਜਪਾ ਉਮੀਦਵਾਰ ਰਾਜੇਸ਼ ਜੈਨ ਨੇ 577 ਵੋਟਾਂ ਹਾਸਲ ਕੀਤੀਆਂ ਅਤੇ ਅਕਾਲੀ ਰਮਨਜੀਤ ਕੌਰ ਨੂੰ 161, ਕਾਂਗਰਸੀ ਸਵਿਤਾ ਰਾਣੀ ਨੂੰ 116 ਅਤੇ ਆਪ ਦੀ ਉਮੀਦਵਾਰ ਨਰਿੰਦਰ ਕੌਰ ਨੂੰ 31 ਵੋਟਾਂ ਪਈਆਂ ਅਤੇ 6 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 7 ਵਿੱਚ ਭਾਜਪਾ ਉਮੀਦਵਾਰ ਜੋਤੀ ਸ਼ਰਮਾ ਨੇ 584, ਕਾਂਗਰਸੀ ਉਮੀਦਵਾਰ ਦੀਪਿਕਾ ਵਰਮਾ ਨੇ 414, ਆਜ਼ਾਦ ਉਮੀਦਵਾਰ ਬਬਿਤਾ ਨੇ 221 ਅਤੇ ਆਪ ਉਮੀਦਵਾਰ ਦਪਿੰਦਰ ਹਿੰਮਤ ਨੂੰ 18 ਵੋਟਾਂ ਪਈਆਂ ਜਦਕਿ 5 ਵੋਟਾਂ ਨੋਟਾ ਨੂੰ ਪਈਆਂ। ਇਸੇ ਤਰ੍ਹਾਂ ਵਾਰਡ ਨੰਬਰ 9 ਵਿੱਚੋਂ ਭਾਜਪਾ ਉਮੀਦਵਾਰ ਮਧੂਮਿਤਾ ਨੇ 569 ਵੋਟਾਂ ਹਾਸਲ ਕੀਤੀਆਂ ਜਦਕਿ ਕਾਂਗਰਸੀ ਉਮੀਦਵਾਰ ਕਿਰਨ ਅਰੋੜਾ ਨੂੰ 393, ਅਕਾਲੀ ਉਮੀਦਵਾਰ ਬਲਜਿੰਦਰ ਕੌਰ ਨੂੰ 94 ਅਤੇ ਆਪ ਉਮੀਦਵਾਰ ਕਿਰਨ ਨੂੰ 35 ਵੋਟਾਂ ਪਈਆਂ ਜਦਕਿ 7 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 11 ਵਿੱਚੋਂ ਅਕਾਲੀ ਉਮੀਦਵਾਰ ਪੂਨਮ ਨੂੰ 396 ਵੋਟਾਂ ਪਈਆਂ ਅਤੇ ਕਾਂਗਰਸੀ ਉਮੀਦਵਾਰ ਸੀਮਾ ਨੇ 394 ਵੋਟਾਂ ਹਾਸਲ ਕੀਤੀਆਂ। ਭਾਜਪਾ ਉਮੀਦਵਾਰ ਨੀਲਮ ਰਾਣੀ ਨੂੰ 219 ਵੋਟਾਂ ਪਈਆਂ ਜਦਕਿ 14 ਵੋਟਾਂ ਨੋਟਾ ਨੂੰ ਗ ਈਆਂ।