ਟਾਂਡਾ ਉੜਮੁੜ,(ਰਾਜ਼ਦਾਰ ਟਾਇਮਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੋ ਪਿਛਲੇ ਦਿਨੀ ਹਲਕਾ ਉੜਮੁੜ ਟਾਂਡਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਹੜ ਪੀੜਿਤ ਲੋਕਾਂ ਨੂੰ ਮਿਲ ਕੇ ਜਿੱਥੇ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਗਏl ਉਥੇ ਨਾਲ ਹੀ ਉਹਨਾਂ ਨੇ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾl ਇਸੇ ਤਹਿਤ ਹੀ ਜੋ ਰੜਾ ਮੰਡ ਸਥਿਤ ਗੁਰਦੁਆਰਾ ਸਾਹਿਬ ਅਤੇ ਇਲਾਕੇ ਦੇ ਹੋਰ ਪਿੰਡਾਂ ਦੀ ਸੰਗਤ ਵੱਲੋਂ ਇੱਕ ਜਨਰੇਟਰ ਦੀ ਮੰਗ ਕੀਤੀ ਗਈ ਸੀ, ਜੋ ਸ.ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ.ਲਖਵਿੰਦਰ ਸਿੰਘ ਲੱਖੀ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ, ਉੱਘੇ ਸਮਾਜ ਸੇਵਕ ਅਕਾਲੀ ਆਗੂ ਸਤਪਾਲ ਸਿੰਘ ਮੁਲਤਾਨੀ, ਅਕਾਲੀ ਆਗੂ ਇਕਬਾਲ ਸਿੰਘ ਜੌਹਲ, ਸਰਬਜੀਤ ਸਿੰਘ ਮੋਮੀ, ਜਸਵਿੰਦਰ ਸਿੰਘ ਜੱਸੀ ਯੂਐਸਏ, ਕਸ਼ਮੀਰ ਸਿੰਘ ਬਬਲੂ ਗਿੱਲਜੀਆਂ ਅਤੇ ਹੋਰ ਅਨੇਕਾਂ ਸੰਗਤਾਂ ਦੀ ਹਾਜ਼ਰੀ ਵਿੱਚ ਜਨਰੇਟਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਸੌਂਪਿਆl ਇਸ ਮੌਕੇ ਤੇ ਸ.ਲਖਵਿੰਦਰ ਸਿੰਘ ਲੱਖੀ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੋ ਹੜ ਪੀੜਤਾਂ ਦੀ ਮਦਦ ਲਈ ਦਿਨ-ਰਾਤ ਇੱਕ ਕਰ ਰਹੇ ਹਨl ਉਹਨਾਂ ਵੱਲੋਂ ਜੋ ਜਨਰੇਟਰ ਦੀ ਸੇਵਾ ਵਾਸਤੇ ਕਿਹਾ ਗਿਆ ਸੀ, ਉਸ ਨੂੰ ਪੂਰਾ ਕੀਤਾ ਗਿਆ ਹੈl ਉਹਨਾਂ ਕਿਹਾ ਕਿ ਸ.ਸੁਖਬੀਰ ਸਿੰਘ ਬਾਦਲ ਜੋ ਵੀ ਸੇਵਾ ਲੋਕਾਂ ਵਾਸਤੇ ਲਾਉਣਗੇ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਹੜ ਪੀੜਿਤ ਪਰਿਵਾਰਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ l