ਟਾਂਡਾ ਉੜਮੁੜ,(ਰਾਜ਼ਦਾਰ ਟਾਇਮਸ): ਪਿਛਲੇ ਦਿਨ ਰਾਤ ਵਿੱਚ ਹੜਾਂ ਦੀ ਮਾਰ ਵਿੱਚ ਆਏ ਲੋਕਾਂ ਦੀ ਸਹੂਲਤ ਵਾਸਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤਤਪਰ ਰਹੇਗਾ ਅਤੇ ਹੜ ਪੀੜਿਤ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦਿਨ ਰਾਤ ਹਾਜ਼ਰ ਰਹੇਗੀ l ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਲਖੀ ਉੱਗੇ ਸਮਾਜ ਸੇਵਕ ਅਕਾਲੀ ਆਗੂ ਸਤਪਾਲ ਸਿੰਘ ਮੁਲਤਾਨੀ ਹੜ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ Òਚਰ ਦਾ ਇਕ ਟਰਾਲਾ ਭੇਂਟ ਕਰਨ ਉਪਰੰਤ ਗੱਲਬਾਤ ਕਰਦੇ ਸੀ l ਇਸ ਸਮੇਂ ਉਹਨਾਂ ਦੇ ਨਾਲ ਬਾਬਾ ਜਗਦੀਪ ਸਿੰਘ ਕਾਰ ਸੇਵਾ ਵਾਲੇ, ਇਕਬਾਲ ਸਿੰਘ ਜੌਹਲ, ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਮੋਮੀ, ਕਸ਼ਮੀਰ ਸਿੰਘ ਬਬਲੂ, ਜਸਵਿੰਦਰ ਸਿੰਘ ਜੱਸੀ, ਅਮਰੀਕਾ, ਜੋਨੀ ਮੁਲਤਾਨੀ, ਗੁਰਮੁਖ ਸਿੰਘ ਘੁੰਮਣ, ਗੁਰ ਪ੍ਰਤਾਪ ਸਿੰਘ ਮੰਡ ਵੀ ਹਾਜ਼ਰ ਸੀ। ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਿਛਲੇ 15 ਦਿਨਾਂ ਤੋਂ ਲਗਾਤਾਰ ਪੀੜਤ ਪਰਿਵਾਰਾਂ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੇ ਹਨ, ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਉੜਮੁੜ ਟਾਂਡਾ ਦੇ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਉਹਨਾਂ ਦੇ ਨਾਲ ਰਹੇਗੀ l ਉਹਨਾਂ ਕਿਹਾ ਕਿ ਹੜ ਪੀੜਿਤ ਪਰਿਵਾਰਾਂ ਲਈ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਵੀ ਸੇਵਾ ਕਰਨੀ ਪਈ, ਅਸੀਂ ਉਹਨਾਂ ਪਰਿਵਾਰਾਂ ਦੀ ਸੇਵਾ ਡੱਟ ਕੇ ਕਰਾਂਗੇ l ਇਸ ਕੁਦਰਤੀ ਆਫਤ ਦੇ ਬਚਾ ਲਈ ਸਾਡੀ ਜਥੇਬੰਦੀ ਹਮੇਸ਼ਾ ਸਾਰੇ ਪੀੜਿਤ ਪਰਿਵਾਰਾਂ ਨਾਲ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਪਰਿਵਾਰਾਂ ਨਾਲ ਹਮਦਰਦੀ ਕਰੇਗੀ ਅਤੇ ਪੀੜਿਤ ਪਰਿਵਾਰ ਸਾਨੂੰ ਜੋ ਵੀ ਸੇਵਾ ਲਾਉਣਗੇ, ਅਸੀਂ ਜਿਹੜੇ ਮੱਥੇ ਉਹਨਾਂ ਦਾ ਪੂਰਨ ਸਹਿਯੋਗ ਦੇਵਾਂਗੇ l