ਦਸੂਹਾ,(ਰਾਜਦਾਰ ਟਾਇਮਸ): ਸਥਾਨਕ ਜੇ.ਸੀ ਡੀ.ਏ.ਵੀ ਕਾਲਜੀਏਟ ਸਕੂਲ ਦਸੂਹਾ ਦੀ ਸਲਾਨਾ ਐਥਲੈਟਿਕ ਮੀਟ ਵਿਚ ਪਲੱਸ ਵਨ ਆਰਟਸ ਦੀ ਝਲਕ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਸਟ ਅਥਲੀਟ ਦਾ ਐਵਾਰਡ ਹਾਸਿਲ ਕੀਤਾ। ਲੜਕਿਆਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਬਾਹਰਵੀ ਕਲਾਸ ਦੇ ਵਿਦਿਆਰਥੀ ਜੈਪਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਸਟ ਅਥਲੀਟ ਦਾ ਐਵਾਰਡ ਹਾਸਿਲ ਕੀਤਾ। ਸਕੂਲ ਵਿੰਗ ਦੇ ਇੰਚਾਰਜ ਮੈਡਮ ਨਿਵੇਦਿਕਾ ਨੇ ਦੱਸਿਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਸਮੇਂ ਸਮੇਂ ਤੇ ਅਕਾਦਮਿਕ ਅਤੇ ਸਰੀਰਕ ਗਤੀਵਿਧੀਆਂ ਕਰਾਉਂਦਾ ਰਹਿੰਦਾ ਹੈ। ਜਿਸ ਨਾਲ ਬੱਚੇ ਹਰ ਪੱਖ ਤੋਂ ਮਜ਼ਬੂਤ ਬਣਦੇ ਹਨ। ਪ੍ਰਿੰਸੀਪਲ ਰਾਕੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ਮੈਡਮ ਨਿਵੇਦਕਾ ਦੀ ਸੁਯੋਗ ਅਗਵਾਈ ਵਿੱਚ ਸਕੂਲ ਅਕਾਦਮਿਕ ਅਤੇ ਹੋਰ ਸਹਾਇਕ ਗਤੀਵਿਧੀਆ ਵਿੱਚ ਨਿਵੇਕਲੀਆਂ ਪੈੜਾਂ ਸਿਰਜ ਰਿਹਾ ਹੈ। ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਓਹਨਾ ਦੱਸਿਆ ਕਿ ਇਸ ਅਕਾਦਮਿਕ ਸਾਲ ਵਿੱਚ ਵਿਦਿਆਰਥੀਆਂ ਲਈ ਨਵੀਂ ਬਣਾਈ ਗਈ ਇਮਾਰਤ ਨੂੰ ਵੀ ਕਲਾਸਾਂ ਵਾਸਤੇ ਖੋਲ ਦਿੱਤਾ ਜਾਵੇਗਾ ਤਾਂ ਜੋ ਵਿਦਿਆਰਥੀ ਢੁਕਵੇਂ ਮਾਹੌਲ ਵਿੱਚ ਆਪਣੀ ਪੜਾਈ ਨੂੰ ਪੂਰਾ ਕਰ ਸਕਣ। ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਅਤੇ ਅਥਲੈਟਿਕ ਮੀਟ ਦੇ ਕਨਵੀਨਰ ਡਾਕਟਰ ਲਖਵੀਰ ਕੌਰ ਨੇ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਆਉਂਦੇ ਸਮੇ ਵਿੱਚ ਵਧੀਆ ਕੋਚਾਂ ਤੋਂ ਟ੍ਰੇਨਿੰਗ ਦਿਵਾ ਕੇ ਭਵਿੱਖ ਵਿੱਚ ਚੰਗੇ ਖਿਡਾਰੀ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸਕੂਲ ਵਿੰਗ ਦਾ ਸਾਰਾ ਸਟਾਫ ਹਾਜ਼ਰ ਰਿਹਾ।