ਟਾਂਡਾ/ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਜਿਲ੍ਹਾ ਪੁਲਿਸ ਵਲੋਂ ਪਿੰਡ ਰਾਪੁਰ, ਥਾਣਾ ਟਾਂਡਾ ਵਿਖੇ ਅਜੈ ਕੁਮਾਰ ਨਾਮ ਦੇ ਵਿਅਕਤੀ ਦੇ ਹੋਏ ਅੰਨੇ ਕਤਲ ਨੂੰ ਪੁਲਿਸ ਨੇ ਟਰੇਸ ਕਰਨ ਵਿੱਚ ਸਫਲਤਾ ਹਾਂਸਲ ਕੀਤੀ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦੇਂਦੇ ਹੋਏ ਜਿਲ੍ਹਾ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 8 ਦਸੰਬਰ 2024 ਨੂੰ ਥਾਣਾ ਟਾਂਡਾ ਦੀ ਲੋਕਲ ਪੁਲਿਸ ਨੂੰ ਇਤਲਾਹ ਮਿਲੀ ਕਿ ਇਕ ਨਾ-ਮਾਲੂਮ ਨੋਜਵਾਨ ਦੀ ਲਾਸ਼ ਕਮਾਦ ਦੇ ਖੇਤਾ ਵਿੱਚ ਪਈ ਹੈ। ਜਿਸ ਦੇ ਸਰੀਰ ਪਰ ਜਖਮਾ ਦੇ ਨਿਸ਼ਾਨ ਸਨ। ਜੋ ਮੋਕਾ ਤੇ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਦਵਿੰਦਰ ਸਿੰਘ ਬਾਜਵਾ, ਵੱਲੋਂ ਮੁਲਾਹਜਾ ਮੋਕਾ ਕੀਤਾ ਗਿਆ ਸੀ। ਜੋ ਮ੍ਰਿਤਕ ਨੋਜਵਾਨ ਦੇ ਸਿਰ ਵਿੱਚ ਸੱਟਾ ਦੇ ਕਾਫੀ ਨਿਸ਼ਾਨ ਸਨ। ਜਿਸ ਤੇ ਮੁਕੱਦਮਾ ਨੰਬਰ 287 ਮਿਤੀ 8-12-2024 ਅ/ਧ 103,3(5) ਬੀ.ਐਨ.ਐਸ ਥਾਣਾ ਟਾਂਡਾ ਨਾਮਾਲੂਮ ਵਿਅਤਕੀਆਂ ਦੇ ਖਿਲਾਫ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਤਫਤੀਸ਼ ਦੋਰਾਨ ਮੁਕੱਦਮਾ ਨੂੰ ਟਰੇਸ ਕਰਨ ਲਈ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਦਵਿੰਦਰ ਸਿੰਘ ਬਾਜਵਾ, ਵੱਲੋਂ ਲੋਕਲ ਪੁਲਿਸ ਦੀਆ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਅਤੇ ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਤਰੀਕੇ ਨਾਲ ਕਰਨ ਤੇ ਮੁਕੱਦਮਾ ਵਿੱਚ ਇਕ ਸ਼ੱਕੀ ਅੋਰਤ ਜਰੀਨਾ ਖਤੂਨ ਪਤਨੀ ਜਸਵਿਦਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਨਾਮਦੇਵ ਕਲੋਨੀ ਟਿੱਬਾ ਰੋਡ ਥਾਣਾ ਟਿੱਬਾ, ਜਿਲਾ ਲੁਧਿਆਣਾ ਪਾਸੋ ਪੁੱਛਗਿੱਛ ਕੀਤੀ। ਜਿਸ ਨੇ ਮੰਨਿਆ ਕਿ ਉਹ ਮਿਤੀ 7.12.2024 ਨੂੰ ਆਪਣੇ ਦੋਸਤ ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਰਾਪੁਰ ਨੂੰ ਮਿਲਣ ਵਾਸਤੇ ਟੋਲਪਲਾਜਾ ਚੋਲਾਂਗ ਤੇ ਉਤਰ ਕੇ ਉਸ ਦੇ ਪਿੰਡ ਪੈਦਲ ਜਾ ਰਹੀ ਸੀ ਤੇ ਗੁਲਜਾਰ ਪ੍ਰੀਤ ਸਿੰਘ ਨਾਲ ਫੋਨ ਪਰ ਗੱਲ ਵੀ ਕਰ ਰਹੀ ਸੀ। ਜਿਸ ਨੂੰ ਰਸਤੇ ਵਿੱਚ ਮ੍ਰਿਤਕ ਅਜੇ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਜੱਲੋਵਾਲ ਥਾਣਾ ਹਰਿਆਣਾ ਉਕਤÇ ਮਲਿਆ ਤੇ ਉਸ ਨਾਲ ਬਦਤਮਿਜੀ ਕਰਨ ਲੱਗ ਪਿਆ ਜੋ ਉਹਨਾ ਦੀਆਂ ਗੱਲਾਂ ਗੁਲਜਾਰਪ੍ਰੀਤ ਸਿੰਘ ਨੇ ਸੁਣ ਲਈਆਂ ਤੇ ਮੋਕਾ ਪਰ ਪੁੱਜ ਕੇ ਤੈਸ਼ ਵਿੱਚ ਆ ਕੇ ਅਜੇ ਕੁਮਾਰ ਦੇ ਸਿਰ ਵਿੱਚ ਸੱਟਾਂ ਮਾਰ ਕੇ ਅਜੇ ਕੁਮਾਰ ਦਾ ਕਤਲ ਕਰ ਦਿੱਤਾ। ਜੋ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਕੱਦਮਾ ਵਿੱਚ ਦੋਸ਼ਣ ਜਰੀਨਾ ਖਤੂਨ ਉਕਤ ਨੂੰ 14 ਦਸੰਬਰ 2024 ਨੂੰ ਅਤੇ ਦੋਸ਼ੀ ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਹਰਦੀਪ ਸਿੰਘ ਵਾਸੀ ਰਾਪੁਰ ਥਾਣਾ ਟਾਂਡਾ, ਜਿਲਾ ਹੁਸ਼ਿਆਰਪੁਰ ਨੂੰ 16 ਦਸੰਬਰ 2024 ਨੂੰ ਹਸਬਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਗ੍ਰਿਫਤਾਰ ਦੋਸ਼ੀ:
- ਜਰੀਨਾ ਖਤੂਨ ਪਤਨੀ ਜਸਵਿਦਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਨਾਮਦੇਵ ਕਲੋਨੀ ਟਿੱਬਾ ਰੋਡ ਥਾਣਾ ਟਿੱਬਾ, ਜਿਲਾ ਲੁਧਿਆਣਾ।
- ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਹਰਦੀਪ ਸਿੰਘ ਵਾਸੀ ਰਾਪੁਰ ਥਾਣਾ ਟਾਂਡਾ, ਜਿਲਾ ਹੁਸ਼ਿਆਰਪੁਰ।