ਦਸ਼ਮੇਸ਼ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਮਨਾਈ ਗਈ ਪਿਕਨਿਕ
ਦਸੂਹਾ,(ਰਾਜਦਾਰ ਟਾਇਮਸ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮੇਸ਼ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਉਸਮਾਨ ਸ਼ਹੀਦ ਵਿਖੇ ਪਿਕਨਿਕ ਮਨਾਈ ਗਈ। ਇਸ ਵਿੱਚ ਨਰਸਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ। ਪਿਕਨਿਕ ਵਿੱਚ ਬੱਚਿਆਂ ਨੇ ਬੜੇ ਚਾ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਸਭ ਤੋਂ ਪਹਿਲਾਂ ਪਿਕਨਿਕ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਸਰਦਾਰ ਇਕਬਾਲ ਸਿੰਘ ਚੀਮਾ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਇਸ ਤਰਾਂ ਦੀਆਂ ਗਤੀਵਿਧੀਆਂ ਬੱਚਿਆਂ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਕਰਦੀਆਂ ਹਨ, ਜਿਸ ਨਾਲ ਉਹ ਪੜਾਈ ਦੇ ਵਿੱਚ ਤਾਂ ਅੱਗੇ ਵਧਦੇ ਹੀ ਹਨ ਸਰੀਰਕ ਤੌਰ ਤੇ ਵੀ ਤੰਦਰੁਸਤ ਰਹਿੰਦੇ ਹਨ। ਇਸ ਵਿੱਚ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਰਾਈਡਸ ਅਤੇ ਫਨੀ ਗੇਮਸ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਮਿਕੀ ਮਾਊਸ ਜੰਪਿੰਗ, ਗੇਟਸ ਮਿਕੀ ਮਾਊਸ, ਸਲਾਈਡਰ ਜੰਪਰ, ਡਬਲ ਫੇਸ ਮਿਕੀ ਮਾਊਸ, ਮੈਰੀਗੋ ਰਾਉਂਡ ਕਾਰ, ਗਲੋਬ ਰਾਈਡ, ਮਿਨੀ ਪੈਂਡਲੂਮ, ਟਰਿਪੋਲਾਈਨ, ਨੈੱਟ ਟਨਲ, ਐਲੀਫੈਂਟ ਮੈਰੀ ਗੋ ਰਾਉਂਡ ਸਵਿਮਿੰਗ ਪੂਲ, ਰੇਨ ਸ਼ਾਵਰ, ਇਲੈਕਟ੍ਰਿਕ ਟਰੇਨ ਰਾਈਡ ਅਤੇ ਬੱਚਿਆਂ ਦੇ ਮਨੋਰੰਜਨ ਲਈ ਮਿਊਜਿਕ ਸਿਸਟਮ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਤੇ ਸਕੂਲ ਦੇ ਮੈਡਮ ਸ੍ਰੀਮਤੀ ਜਗਜੀਤ ਕੌਰ ਨੇ ਸਭ ਤੋਂ ਪਹਿਲਾਂ ਬੱਚਿਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ, ਜਿਨਾਂ ਨੇ ਬੱਚਿਆਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਆਪਣੀ ਇਜਾਜ਼ਤ ਦਿੱਤੀ। ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਪੂਰਨ ਤੌਰ ਤੇ ਵਿਕਾਸ ਕਰਨ ਲਈ ਪੜ੍ਹਾਈ ਦੇ ਨਾਲ-ਨਾਲ ਇਸ ਤਰਾਂ ਦੀਆਂ ਗਤੀਆਂ ਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸਰਦਾਰ ਰਵਿੰਦਰ ਪਾਲ ਸਿੰਘ ਚੀਮਾ, ਅਮਰਜੀਤ ਸਿੰਘ, ਵਿਕਾਸ ਕੁਮਾਰ, ਜਸਪਾਲ ਸਿੰਘ, ਜਸਪਿੰਦਰ ਕੌਰ, ਮਮਤਾ, ਮੀਨੂ, ਨੇਹਾ, ਰਾਧਿਕਾ, ਨਰਿੰਦਰ ਕੌਰ, ਜੀਵਨ ਜੋਤੀ, ਮਨਜੀਤ ਕੌਰ, ਗੁਰਪ੍ਰੀਤ ਕੌਰ, ਮਹਿਕਦੀਪ, ਰਣਜੀਤ, ਸੁਰਜੀਤ, ਪਰਮਿੰਦਰ ਕੌਰ, ਸਾਕਸ਼ੀ, ਰਜਨੀ, ਜਸਪ੍ਰੀਤ ਕੌਰ, ਅਮਰਪ੍ਰੀਤ ਕੌਰ ਤੋ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।






