ਦਸੂਹਾ,(ਰਾਜਦਾਰ ਟਾਇਮਸ): ਸਥਾਨਕ ਜੇ.ਸੀ ਡੀ.ਏ.ਵੀ ਕਾਲਜ ਵਿਖੇ ਪਲੇਸਮੈਂਟ ਸੈਲ ਵੱਲੋਂ ਕਰਵਾਈ ਗਈ, ਪਲੇਸਮੈਂਟ ਡਰਾਈਵ ਵਿੱਚ ਕਾਲਜ ਦੇ ਪੰਜ ਵਿਦਿਆਰਥੀਆਂ ਦੀ ਚੋਣ ਬਤੌਰ ਸੋਫਟਵੇਅਰ ਡਿਵੈਲਪਰ ਕੀਤੀ ਗਈ। ਪਲੇਸਮੈਂਟ ਆਫਿਸਰ ਡਾਕਟਰ ਮੋਹਿਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਪਲੇਸਮੈਂਟ ਡਰਾਈਵ ਸੈਵਨ ਸਲਊਸ਼ਨ ਪ੍ਰਾਈਵੇਟ ਲਿਮਿਟਡ, ਜਲੰਧਰ ਦੁਆਰਾ ਕਰਵਾਈ ਗਈ। ਜਿਸ ਵਿੱਚ ਸਲੈਕਸ਼ਨ ਵਾਸਤੇ ਵੱਖ-ਵੱਖ ਨਿਰਧਾਰਤ ਰਾਊਡਾਂ ਵਿੱਚੋਂ ਨਿਕਲਦੇ ਹੋਏ ਕਾਲਜ ਦੇ ਪੰਜ ਵਿਦਿਆਰਥੀਆਂ ਚਰਨਪ੍ਰੀਤ ਕੌਰ, ਹਿਮਾਂਸ਼ੀ, ਪਲਕ ਸ਼ਰਮਾ, ਹਰਨੂਰ ਕੌਰ ਅਤੇ ਅਮਨਪ੍ਰੀਤ ਕੌਰ ਦੀ ਚੋਣ ਮਿਸਟਰ ਬਿਪਨ ਮਹਿਰਾ (ਐਮ.ਡੀ ਸੈਵਨ ਸਲਿਊਸ਼ਨ ਪ੍ਰਾਈਵੇਟ ਲਿਮਿਟਡ ਜਲੰਧਰ) ਅਤੇ ਉਹਨਾਂ ਦੇ ਟੀਮ ਦੁਆਰਾ ਕੀਤੀ ਗਈ। ਪ੍ਰਿੰਸੀਪਲ ਰਾਕੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ਕਾਲਜ ਦਾ ਪਲੇਸਮੈਂਟ ਸੈਲ ਬੇਹਤਰੀਨ ਕੰਮ ਕਰ ਰਿਹਾ ਹੈ ਅਤੇ ਸਮੇਂ-ਸਮੇਂ ਤੇ ਉਹਨਾਂ ਦੁਆਰਾ ਚਲਾਈ ਜਾ ਰਹੇ ਪਲੇਸਮੈਂਟ ਡਰਾਈਵ ਕਾਲਜ ਦੇ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਵਾਸਤੇ ਮੌਕੇ ਮੁਹੱਈਆ ਕਰਾਉਣ ਵਾਸਤੇ ਵਚਨਬੱਧ ਹੈ। ਇਸ ਮੌਕੇ ਡੀਨ ਪਲੇਸਮੈਂਟ ਡਾਕਟਰ ਮੋਹਿਤ ਕੁਮਾਰ ਸ਼ਰਮਾ ਤੋਂ ਇਲਾਵਾ ਪ੍ਰੋਫੈਸਰ ਜਗਦੀਪ ਸਿੰਘ, ਪ੍ਰੋਫੈਸਰ ਸਿਮਰਤ ਕੌਰ, ਪ੍ਰੋਫੈਸਰ ਅਨਿਲ ਕੁਮਾਰ, ਪ੍ਰੋਫੈਸਰ ਗਿਰੀਸ਼, ਪ੍ਰੋਫੈਸਰ ਕਮਲ ਮਹਿਤਾ, ਪ੍ਰੋਫੈਸਰ ਕਾਜਲ ਕਿਰਨ ਅਤੇ ਪ੍ਰੋਫੈਸਰ ਹਰਜੀਤ ਸਿੰਘ ਹਾਜ਼ਰ ਸਨ।