ਲਿਟਲ ਫਲਾਵਰ ਸਕੂਲ ਵੱਲੋਂ ਮੈਡਮ ਸੁਖਵਿੰਦਰ ਕੌਰ ਸੰਧਾਵਾਲੀਆ ਨੂੰ ਦਿੱਤੀ ਵਿਦਾਇਗੀ ਪਾਰਟੀ
ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਭਰੀ ਹਾਜਰੀ ਉਚੇਚੇ ਤੌਰ ਤੇ
ਦਸੂਹਾ,(ਰਾਕੇਸ਼ ਰਾਣਾ): ਸ਼ਹਿਰ ਦੇ ਮਸ਼ਹੂਰ ਸਕੂਲ ਲਿਟਲ ਫਲਾਵਰ ਵਿੱਚ ਲੰਬੇ ਸਮੇਂ ਤੋਂ ਬਤੌਰ ਟੀਚਰ ਸੇਵਾ ਨਿਭਾ ਰਹੇ ਮੈਡਮ ਸੁਖਵਿੰਦਰ ਕੌਰ ਸੰਧਾਵਾਲੀਆ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਇੱਕ ਸਾਦੇ ਸਮਾਰੋਹ ਦੌਰਾਨ ਵਿਦਾਇਗੀ ਪਾਰਟੀ ਦਿੱਤੀ ਗਈ| ਜਿਸ ਵਿੱਚ ਉਚੇਚੇ ਤੌਰ ਤੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਹਾਜ਼ਰੀ ਭਰੀ| ਇਸ ਮੌਕੇ ਤੇ ਬੋਲਦਿਆਂ ਐਡਵੋਕੇਟ ਸਿੱਧੂ ਨੇ ਕਿਹਾ ਕਿ ਇੱਕ ਅਧਿਆਪਕ ਦਾ ਜੀਵਨ ਆਉਣ ਵਾਲੀ ਜਨਰੇਸ਼ਨ ਵਾਸਤੇ ਚਾਨਣ ਮੁਨਾਰਾ ਹੁੰਦਾ ਹੈ, ਕਿਉਂਕਿ ਇੱਕ ਚੰਗਾ ਅਧਿਆਪਕ ਹੀ ਬੱਚਿਆਂ ਨੂੰ ਚੰਗੇ ਜੀਵਨ ਦੀ ਸੇਧ ਦੇ ਕੇ ਉਹਨਾਂ ਨੂੰ ਸਫਲ ਜੀਵਨ ਜਿਉਣ ਲਈ ਪ੍ਰੇਰਨਾ ਦਿੰਦਾ ਹੈ| ਜਿਸ ਸਦਕਾ ਬੱਚੇ ਜਿੰਦਗੀ ਵਿੱਚ ਕਾਮਯਾਬ ਹੋ ਕੇ ਆਪਣਾ ਅਤੇ ਆਪਣੇ ਮਾਂ-ਬਾਪ, ਇਲਾਕੇ ਦਾ ਨਾਮ ਰੋਸ਼ਨ ਕਰਦੇ ਹਨ| ਇਸ ਲਈ ਅਧਿਆਪਕ ਦਾ ਜੀਵਨ ਚੰਗੇ ਸਮਾਜ ਦੀ ਸਿਰਜਣਾ ਲਈ ਅਹਿਮ ਰੋਲ ਅਦਾ ਕਰਦਾ ਹੈ| ਇਸ ਮੌਕੇ ਤੇ ਮੈਨੇਜਰ ਨਵਦੀਪ ਸਿੰਘ ਵਿਰਕ ਨੇ ਕਿਹਾ ਕਿ ਮੈਡਮ ਸੁਖਵਿੰਦਰ ਕੌਰ ਸੰਧਾਵਾਲੀਆ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਕੂਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਹਮੇਸ਼ਾ ਆਪਣੀ ਡਿਊਟੀ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਨਿਭਾਹੀ| ਜਿਸ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਹਨਾਂ ਦੀਆਂ ਸੇਵਾਵਾਂ ਦੂਜੇ ਅਧਿਆਪਕਾਂ ਲਈ ਵੀ ਪ੍ਰੇਰਨਾ ਸਰੋਤ ਹਨ| ਮੈਡਮ ਸੁਖਵਿੰਦਰ ਕੌਰ ਸੰਧਾਵਾਲੀਆ ਨੂੰ ਜਿੱਥੇ ਐਡਵੋਕੇਟ ਸਿੱਧੂ ਅਤੇ ਸਮੂਹ ਸਟਾਫ ਵੱਲੋਂ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ| ਉਹਨਾਂ ਨੂੰ ਇੱਕ ਯਾਦ ਚਿੰਨ ਵੀ ਭੇਂਟ ਕੀਤਾ ਗਿਆ| ਇਸ ਮੌਕੇ ਮੈਡਮ ਸੁਖਵਿੰਦਰ ਕੌਰ ਸੰਧਾਵਾਲੀਆ, ਡਾਕਟਰ ਸੁਖਦੇਵ ਸਿੰਘ ਲੰਗਰਪੁਰ, ਪ੍ਰਿੰਸੀਪਲ ਪ੍ਰਵੀਨ ਕੁਮਾਰੀ, ਮਾਸਟਰ ਮਦਨ, ਮਾਸਟਰ ਸਰਜੀਵਨ ਕੁਮਾਰ, ਮਾਸਟਰ ਰਮਨ ਕੁਮਾਰ, ਮੈਡਮ ਕਿਰਨਦੀਪ ਕੌਰ, ਮੈਡਮ ਮਨਬੀਰ ਕੌਰ ਵਿਰਕ, ਮੈਡਮ ਪਲਕਪ੍ਰੀਤ ਕੌਰ, ਭੁਪਿੰਦਰ ਕੌਰ, ਸਵਿਤਾ, ਮਮਤਾ, ਹਰਸਿਮਰਨ ਕੌਰ, ਮੈਡਮ ਜੋਤੀ, ਦੀਕਸ਼ਾ, ਸੁਖਵਿੰਦਰ ਕੌਰ ਆਦਿ ਸਮੂਹ ਸਟਾਫ ਮੈਂਬਰ ਹਾਜ਼ਰ ਸਨ|