ਦਸੂਹਾ,(ਰਾਜਦਾਰ ਟਾਇਮਸ): ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਅਤੇ ਪਾਂਡਵ ਨਗਰ ਨਿਵਾਸੀਆਂ ਵੱਲੋਂ ਕਵੀਆਂ ਦੇ ਸਰਤਾਜ ਮੁਜਰਿਮ ਦਸੂਹੀ ਦੇ ਸਪੁੱਤਰ ਆਦਰਸ਼ ਕੁਮਾਰ ਦਰਸ਼ੀ ਦੀ ਯਾਦ ਵਿੱਚ ਸ਼ੋਕ ਸਭਾ ਕੇ.ਐਮ.ਐਸ ਕਾਲਜ ਵਿਖੇ ਕੀਤੀ ਗਈ। ਆਦਰਸ਼ ਕੁਮਾਰ ਦਰਸ਼ੀ ਨੇ ਆਪਣੀ 82 ਸਾਲ ਦੀ ਜੀਵਨ ਯਾਤਰਾ ਦਾ ਆਖਰੀ ਸਮਾਂ ਟੋਰਾਂਟੋ ਸ਼ਹਿਰ ਕੈਨੇਡਾ ਵਿਖੇ ਬਿਤਾਇਆ। ਚੌਧਰੀ ਕੁਮਾਰ ਸੈਣੀ ਜਰਨਲ ਸਕੱਤਰ ਨੇ ਆਦਰਸ਼ ਕੁਮਾਰ ਦਰਸ਼ੀ ਵੱਲੋਂ ਲਿਖੀ ਸ਼ਾਇਰੀ ਨੂੰ ਪੜ੍ਹ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜੋਕਿ ਇਸ ਤਰ੍ਹਾ ਹੈ:-
ਹੋ ਗਿਆ ਜਦ ਮੌਤ ਦਾ ਤੈਨੂੰ ਇਸ਼ਾਰਾ ਜਿੰਦਗੀ,
ਤੈਨੂੰ ਇਕ ਪਲ ਵੀ ਨਹੀਂ ਮਿਲਦਾ ਉਧਾਰਾ ਜਿੰਦਗੀ,
ਆਸ ਦੀ ਡੋਰੀ ਨੀ ਟੁੱਟੀ, ਮੁਸ਼ਕਿਲਾਂ ਦੇ ਬਾਵਜੂਦ,
ਜਦੋਂ ਤੱਕ ਮਿਲਦਾ ਰਿਹਾ ਤੇਰਾ ਹੁੰਗਾਰਾ ਜਿੰਦਗੀ।“
ਕਮਲ ਖੋਂਸਲਾ ਨੇ ਉਹਨਾਂ ਵੱਲੋਂ ਜੀਵਨ ਬੀਮਾ ਨਿਗਮ ਵਿਖੇ ਨੌਕਰੀ ਦੌਰਾਨ ਉਹਨਾਂ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਯਾਦ ਕੀਤਾ। ਪ੍ਰਸਿੱਧ ਲੇਖਕ ਲਾਲ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਉਹਨਾ ਦੇ ਪਰਿਵਾਰਿਕ ਮੈਂਬਰ ਅਤੇ ਪੁਰਾਣੇ ਮਿੱਤਰ ਮਾਸਟਰ ਰਮੇਸ਼ ਸ਼ਰਮਾ ਨੇ ਉਹਨਾਂ ਦੀਆਂ ਲਿਖੀਆਂ ਕਵਿਤਾਵਾਂ ਨੂੰ ਸੁਣਾ ਕੇ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਜਗਜੀਤ ਸਿੰਘ ਬਲੱਗਣ, ਵਿਪਣ ਕੁਮਾਰ ਗੰਭੀਰ, ਡਾ.ਦਿਲਬਾਗ ਸਿੰਘ ਹੁੰਦਲ, ਦਵਿੰਦਰ ਰੋਜ਼ੀ, ਮਾਸਟਰ ਰਾਜਿੰਦਰ ਸਿੰਘ ਟਿੱਲੂਵਾਲ, ਉਹਨਾਂ ਦੇ ਸ਼ਾਇਰ ਸਾਥੀ ਕੁੰਦਨ ਲਾਲ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਰਨਲ ਜੋਗਿੰਦਰ ਲਾਲ ਸ਼ਰਮਾ, ਇੰਦਰਜੀਤ, ਸਤੀਸ਼ ਕਾਲੀਆ, ਮਾਸਟਰ ਜਗਮੋਹਨ ਸ਼ਰਮਾ, ਸ਼ਾਮ ਮੂਰਤੀ ਮਹਿਤਾ, ਸੁਰਿੰਦਰ ਨਾਥ, ਵਿਨੋਦ ਕੁਮਾਰ ਹੰਸ, ਭੋਲਾ (ਸਵੀਪ ਸ਼ਾਪ) ਅਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ।