ਫਗਵਾੜਾ,(ਸ਼ਿਵ ਕੋੜਾ): ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ, ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਭਾਰਤ ਭੂਸ਼ਨ ਉਪ-ਪੁਲਿਸ ਕਪਤਾਨ ਸਬ ਡਵੀਜਨ ਫ਼ਗਵਾੜਾ ਅਤੇ ਇੰਸਪੈਕਟਰ ਗੌਰਵ ਧੀਰ 411/ਜੇਆਰ ਮੁੱਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਦੀ ਯੋਗ ਅਗਵਾਈ ਹੇਠ ਏ.ਐਸ.ਆਈ ਸਰਬਜੀਤ ਸਿੰਘ ਨੰਬਰ 1180/ਕਪੂ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਲਵਪ੍ਰੀਤ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਬੋਕੜ ਡੋਗਰਾ ਥਾਣਾ ਲਾਡੋਵਾਲ ਜਿਲਾ ਲੁਧਿਆਣਾ ਦੇ ਖਿਲਾਫ ਮੁਕੱਦਮਾ ਨੰਬਰ 127 ਮਿਤੀ 03.10.2024 ਅ/ਧ 303(2),317 (2) BNS ਥਾਣਾ ਸਤਨਾਮਪੁਰਾ ਜ਼ਿਲ੍ਹਾ ਕਪੂਰਥਲਾ ਦੇ ਖਿਲਾਫ ਦਰਜ ਰਜਿਸਟਰ ਕਰਕੇ ਦੋਸ਼ੀ ਉਕਤ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਗਿਆ ਸੀ। ਜਿਸਨੇ ਦੋਰਾਨੇ ਫਰਦ ਇਕਸ਼ਾਫ ਕੀਤਾ ਕਿ ਉਹ ਦੀਪਕ ਉਰਫ ਦੀਪੂ ਪੁੱਤਰ ਪ੍ਰਵੀਨ ਕੁਮਾਰ ਵਾਸੀ ਮੁਹੱਲਾ ਭਗਤਪੁਰਾ ਗਲੀ ਨੰਬਰ 04 ਥਾਣਾ ਸਤਨਾਮਪੁਰਾ ਫਗਵਾੜਾ,ਚੇਤਨ ਪੁੱਤਰ ਅਨੀਲ ਵਾਸੀ ਮੁਹੱਲਾ ਭਗਤਪੁਰਾ ਗਲੀ ਨੰਬਰ 03 ਥਾਣਾ ਸਤਨਾਮਪੁਰਾ ਫਗਵਾੜਾ ਅਤੇ ਅੰਚਿਤ ਪੁੱਤਰ ਦਨੇਸ਼ ਸ਼ਰਮਾ ਵਾਸੀ ਮੁਹੱਲਾ ਭਗਤਪੁਰਾ ਗਲੀ ਨੰਬਰ 02 ਥਾਣਾ ਸਤਨਾਮਪੁਰਾ ਫਗਵਾੜਾ ਨਾਲ ਰਲ ਕੇ ਚੋਰੀਆ ਕਰਦੇ ਹਨ। ਜਿਸ ਤੇ ਦੀਪਕ ਉਰਫ ਦੀਪੂ,ਚੇਤਨ ਅਤੇ ਅੰਚਿਤ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ। ਜਿਨਾ ਦੇ ਕੀਤੇ ਫਰਦ ਇੰਕਸ਼ਾਫ ਮੁਤਾਬਕ ਚੋਰੀ ਸ਼ੁਦਾ 05 ਮੋਟਰਸਾਈਕਲ ਬਿਨਾ ਨੰਬਰੀ ਅਤੇ ਇੱਕ ਸਕੂਟਰੀ ਬਿਨਾ ਨੰਬਰੀ ਬ੍ਰਾਮਦ ਕੀਤੀ ਗਈ।