ਭੂੰਗਾ/ਗੜ੍ਹਦੀਵਾਲਾ,(ਰਾਜਦਾਰ ਟਾਇਮਸ): ਗ੍ਰਾਮ ਪੰਚਾਇਤ ਚੋਂਣਾ 2024 ਬਲਾਕ ਭੂੰਗਾ ਲਈ ਨਿਯੁਕਤ ਨੋਡਲ ਅਫਸਰ ਸ.ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਭੂੰਗਾ ਅਧੀਨ ਪੈਦੀਆ 181 ਗ੍ਰਾਮ ਪੰਚਾਇਤਾ ਦੇ ਨਾਮਜਾਦਗੀ ਪੱਤਰ ਪ੍ਰਾਪਤ ਕਰਨ ਲਈ ਨਿਰਧਾਰਿਤ 23 ਸੈਟਰਾ ਤੇ ਉਮੀਦਰਵਾਰਾ ਵਲੋ ਅੰਤਿਮ ਦਿਨ ਉਮੀਦਵਾਰਾ ਵਿੱਚ ਭਾਰੀ ਉਤਸ਼ਾਹ ਰਿਹਾ।

ਨਾਮਜਦਗੀਆਂ ਦੇ ਆਖਰੀਦਿਨ ਭਾਰੀ ਗਿਣਤੀ ਵਿੱਚ ਉਮੀਦਵਾਰਾਂ ਨੇ ਨਾਮਜਦਗੀਆਂ ਦਾਖਲ਼ ਕਰਵਾਈਆ। ਨੋਡਲ ਅਫਸਰ ਸ.ਲਵਦੀਪ ਸਿੰਘ ਧੂਤ ਵਲੋ ਨੋਮੀਨੇਸ਼ਨ ਸੈਟਰ ਚੋਟਾਲਾ, ਧੂਤ ਕਲਾਂ, ਤਲਵੰਡੀ ਜੱਟਾਂ, ਧਰਮਕੋਟ, ਦਾਰਾਪੁਰ, ਧੁੱਗਾ ਕਲਾਂ, ਭਾਨਾ, ਢੋਲਵਾਹਾ, ਜਨੋੜੀ, ਭੂੰਗਾ, ਪੰਡੋਰੀ ਅਟਵਾਲ, ਚੱਕਲਾਦੀਆਂ,

ਜਮਸ਼ੇਰ ਚਠਿਆਲ, ਡੱਫਰ ਅਤੇ ਹੋਰ ਦਾ ਨਿਰੀਖਣ ਕੀਤਾ। ਉਮੀਦਵਾਰਾਂ ਅਤੇ ਆਮ ਪਬਲਿਕ ਵਲੋਂ ਨਾਮਜਦਗੀਆਂ ਦੇ ਦਰੁਸਤ ਪ੍ਰਬੰਧਾਂ ਤੇ ਤਸੱਲੀ ਜਾਹਰ ਕਰਦੇ ਹੋਏ ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ ਮਾਨਯੋਗ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ, ਸੰਜੀਵ ਸ਼ਰਮਾ, ਪੀ.ਸੀ.ਐਸ ਮਾਨਯੋਗ ਉਪ ਮੰਡਲ ਮੈਜਿਸਟਰੇਟ, ਹੁਸ਼ਿਆਰਪੁਰ ਦਾ ਧੰਨਵਾਦ ਕੀਤਾ। ਨਾਮਜਦਗੀ ਪੱਤਰਾਂ ਦੀ ਪੜਤਾਲ ਲਈ ਰਿਟਰਨਿੰਗ ਅਫਸਰਾਂ ਵਲੋਂ ਉਕਤ 23 ਨਾਮਜਦਗੀ ਕੇਦਰਾਂ ਤੇ ਕੱਲ ਮਿਤੀ 5 ਅਕਤੂਬਰ ਦਿਨ ਸ਼ਨੀਵਾਰ ਨੂੰ 11 ਵਜੇ ਤੋ 3 ਵਜੇ ਤੱਕ ਦਾ ਸਮਾ  ਨਿਸ਼ਚਿਤ ਹੈ।